ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅੱਜ ਰੌਲਾ ਰੱਪਾ ਪੈਣ ਤੋਂ ਬਾਅਦ ਕੁਝ ਸਮੇਂ ਲਈ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ । ਸਦਨ ਦੀ ਕਾਰਵਾਈ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਈ ਹੈ ਪਰ ਇਸ ਵਾਰ ਵੀਂ ਵਿਰੋਧੀ ਧਿਰਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਭਾਸ਼ਣ ਨਹੀਂ ਦੇਣ ਦਿਤਾ ਗਿਆ। ਅਕਾਲੀ ਆਗੂਆ ਵਲੋਂ ਨਾਅਰੇਬਾਜੀ ਕੀਤੀ ਗਈ। ਹਾਲਾਂਕਿ ਅਕਾਲੀ ਵਿਧਾਇਕਾ ਨੂੰ ਸਪੀਕਰ ਵਲੋਂ ਸ਼ਾਂਤੀ ਬਣਾਏ ਰਖਣ ਦੀ ਅਪੀਲ ਕੀਤੀ ਗਈ ਸੀ ਪਰ ਫਿਰ ਵੀ ਅਕਾਲੀ ਵਿਧਾਇਕਾਂ ਵਲੋਂ ਰੋਲਾ ਪਾਇਆ ਗਿਆ। ਇਸ ਦੌਰਾਨ ਸਪੀਕਰ ਵਲੋਂ ਅਕਾਲੀ ਦਲ ਨੂੰ 3 ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਦਨ ਨੂੰ ਅੰਗਰੇਜੀ ਭਾਸ਼ਾ ਵਿੱਚ ਸੰਬੋਧਨ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਖੁਲਾਸਾ ਕਰਦਿਆ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਖੁਦ ਉਨ੍ਹਾਂ ਨੂੰ ਪੱਤਰ ਲਿਖਿਆ ਸੀ ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਖੇਤੀ ਕਾਨੂੰਨ ਕਿਸਾਨਾ ਲਈ ਸਹੀ ਹਨ ਇਸ ਲਈ ਗੁਮਰਾਹ ਨਾ ਕਰੋ।
ਦਸ ਦੇਈਏ ਕਿ ਅਕਾਲੀ ਦਲ ਪਹਿਲਾਂ ਖੇਤੀ ਕਾਨੂੰਨਾਂ ਦੇ ਹੱਕ ‘ਚ ਭੁਗਤ ਰਿਹਾ ਸੀ ਪਰ ਅੱਜ ਉਸ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅਕਾਲੀ ਦਲ ਵਲੋਂ ਭਾਜਪਾ ਨਾਲ ਆਪਣਾ ਨਾਤਾ ਵੀ ਤੋੜ ਦਿੱਤਾ ਗਿਆ ਹੇਵ।