ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਅੰਦਰ ਚੱਲ ਰਹੇ ਬਜਟ ਇਜਲਾਸ ਦੌਰਾਨ ਸਿਆਸੀ ਗਹਿਮਾ ਗਹਿਮੀ ਵਧਦੀ ਜਾ ਰਹੀ ਹੈ । ਵਿਧਾਇਕਾਂ ਵਲੋਂ ਆਪਣੇ ਆਪਣੇ ਮਸਲੇ ਚੁੱਕੇ ਜਾ ਰਹੇ ਹਨ। ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿਰੋਧੀਧਿਰ ਦੇ ਨੇਤਾ ਹਰਪਾਲ ਚੀਮਾ ਵਲੋਂ ਸਦਨ ਅੰਦਰ ਸੰਗਰੂਰ ਦੇ ਪਿੰਡ ਖਡਿਆਲ ‘ਚ ਹੋਏ ਨਾਜਾਇਜ ਕਬਜਿਆਂ ਸਬੰਧੀ ਸਵਾਲ ਪੁੱਛਿਆ ਗਿਆ । ਚੀਮਾ ਦੇ ਸਵਾਲ ਦਾ ਜਵਾਬ ਦਿੰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸੰਗਰੂਰ ਦੇ ਡਿਪਟੀ ਕਮਿਸ਼ਨਰ ਵਲੋਂ ਕੀਤੀ ਜਾ ਰਹੀ ਹੈ।
ਉਧਰ ਜੇਕਰ ਗੱਲ ਅਕਾਲੀ ਦਲ ਦੀ ਕਰੀਏ ਤਾਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵਲੋਂ ਸਰਕਾਰੀ ਹਸਪਤਾਲਾਂ ਅੰਦਰ ਇਲਾਜ ਸਬੰਧੀ ਸਵਾਲ ਪੁੱਛਿਆ ਗਿਆ । ਮਜੀਠੀਆ ਨੇ ਕਿਹਾ ਕਿ ਕੀ ਸਰਕਾਰ ਨੂੰ ਸਰਕਾਰੀ ਹਸਪਤਾਲਾ ਤੇ ਭਰੋਸਾ ਨਹੀਂ ਹੈ ਤਾ ਸਿਹਤ ਮੰਤਰੀ ਨੇ ਬੋਲਦਿਆ ਬਾਦਲ ਪਰਿਵਾਰ ਵਲੋਂ ਵਿਦੇਸ਼ਾਂ ‘ਚ ਕਰਵਾਏ ਗਏ ਇਲਾਜ ਵਲ ਇਸ਼ਾਰਾ ਕੀਤਾ ਜਿਸ ਤੋਂ ਬਾਅਦ ਰੌਲਾ ਪੈ ਗਿਆ।