ਨਿਊਜ਼ ਡੈਸਕ – ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦਰਸ਼ਕਾਂ ਦੇ ਮਨਪੰਦ ਅਦਾਕਾਰਾਂ ਚੋਂ ਇੱਕ ਅਦਾਕਾਰ ਹਨ। ਕੁਝ ਫਿਲਮਾਂ ਨੂੰ ਛੱਡ ਕੇ ਸ਼ਾਹਿਦ ਦੀਆਂ ਜ਼ਿਆਦਾਤਰ ਫਿਲਮਾਂ ਨੇ ਬਾਕਸ ਆਫਿਸ ‘ਤੇ ਵਧੀਆ ਪ੍ਰਦਰਸ਼ਨ ਕੀਤਾ ਹੈ।
ਦੱਸ ਦਈਏ ਸ਼ਾਹਿਦ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ‘ਚ ਸ਼ਾਹਿਦ ਨੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਲਿਖਿਆ ਹੈ। ਫੋਟੋ ‘ਚ ਸ਼ਾਹਿਦ ਅੱਗੇ ਵਧਦੇ ਦਿਖਾਈ ਦੇ ਰਹੇ ਹਨ ਤੇ ਉਸ ਦੇ ਪਿੱਛੇ ਪ੍ਰਸ਼ੰਸਕਾਂ ਦੀ ਭੀੜ ਹੈ।
ਸ਼ਾਹਿਦ ਦੀ ਇਕ ਝਲਕ ਪਾਉਣ ਲਈ ਪ੍ਰਸ਼ੰਸਕ ਉਤਸ਼ਾਹਿਤ ਹਨ। ਅਦਾਕਾਰ ਪ੍ਰਤੀ ਲੋਕਾਂ ਦਾ ਕ੍ਰੇਜ਼ ਸਾਫ਼ ਦਿਖਾਈ ਦੇ ਰਿਹਾ ਹੈ। ਇੰਨਾ ਹੀ ਨਹੀਂ, ਸਾਰਿਆਂ ਨੇ ਸ਼ਾਹਿਦ ਦੇ ਚਿਹਰੇ ਨਾਲ ਬਣਿਆ ਫੇਸ ਮਾਸਕ ਵੀ ਪਾਇਆ ਹੋਇਆ ਹੈ।
ਸ਼ਾਹਿਦ ਕਪੂਰ ਨੇ ਇਸ ਤਸਵੀਰ ‘ਤੇ ਲਿਖਿਆ – ਪਿਆਰ ਦੁਰਲਭ ਹੁੰਦਾ ਹੈ। ਮੈਂ ਖੁਸ਼ਕਿਸਸਮਤ ਵਾਲਾ ਹਾਂ ਜੋ ਦਰਸ਼ਕਾਂ ਦਾ ਇੰਨਾ ਪਿਆਰ ਮਿਲਿਆ।
ਦੱਸ ਦੇਈਏ ਕਿ ਕਬੀਰ ਸਿੰਘ ਤੋਂ ਬਾਅਦ ਸ਼ਾਹਿਦ ਕਪੂਰ ਦੀ ਫੈਨ ਫਾਲੋਇੰਗ ਉੱਤਰ ਤੋਂ ਦੱਖਣ ਤੱਕ ਵੱਧ ਗਈ ਹੈ। ਕਬੀਰ ਸਿੰਘ ਤੇਲਗੂ ਫਿਲਮ ਅਰਜੁਨ ਰੈੱਡੀ ਦਾ ਰੀਮੇਕ ਸੀ।