ਬਰੈਂਪਟਨ : ਕੈਨੇਡਾ ਦੇ ਬਰੈਂਪਟਨ ‘ਚ ਭਾਰਤੀ ਮੂਲ ਦੇ ਨਾਗਰਿਕ ਦੇ ਘਰੋਂ ਨਾਜਾਇਜ਼ ਤੌਰ ‘ਤੇ ਰੱਖਿਆ ਅਸਲਾ ਬਰਾਮਦ ਹੋਇਆ ਹੈ। ਇਹ ਬਰਾਮਦਗੀ ਬਰੈਂਪਟਨ ਦੇ ਵਾਸੀ 44 ਸਾਲਾ ਗੁਰਮੀਤ ਚਾਹਲ ਦੇ ਘਰੋਂ ਹੋਈ ਹੈ। ਹਥਿਆਰ ਮਿਲਣ ਮਗਰੋਂ ਓਨਟਾਰੀਓ ਦੀ ਪੀਲ ਰੀਜਨਲ ਪੁਲੀਸ ਨੇ ਗੁਰਮੀਤ ਚਾਹਲ ਵਿਰੁੱਧ ਕੇਸ ਦਰਜ ਕਰ ਲਿਆ ਹੈ। ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਦੀ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਫ਼ਸਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਮੀਤ ਚਾਹਲ ਵਿਰੁੱਧ ਸਰਚ ਵਾਰੰਟ ਜਾਰੀ ਕੀਤਾ ਸੀ।
ਜਿਸ ਦੇ ਤਹਿਤ ਗੁਰਮੀਤ ਚਾਹਲ ਦੇ ਘਰ ਦੀ ਤਲਾਸ਼ੀ ਲੈਣ ਦੇ ਲਈ ਪੁਲੀਸ ਬਰੈਂਪਟਨ ਦੇ ਚਿੰਨਗੁਆਕੋਸੀ ਰੋਡ ‘ਤੇ ਸਥਿਤ ਉਸ ਦੇ ਘਰ ਪਹੁੰਚੀ। ਛਾਣਬੀਣ ਦੌਰਾਨ ਪੁਲੀਸ ਨੂੰ ਗੁਰਮੀਤ ਚਹਿਲ ਦੇ ਘਰੋਂ ਇਕ ਰਾਈਫ਼ਲ ਸ਼ਾਟਗੰਨ ਪਿਸਟਲ ਅਤੇ ਹੋਰ ਹਥਿਆਰ ਬਰਾਮਦ ਹੋਏ।
ਇਸ ਤੋਂ ਇਲਾਵਾ ਪੀਲ ਰੀਜਨਲ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਸੰਬੰਧੀ ਹੋਰ ਜਾਣਕਾਰੀ ਜਾਂ ਸਬੂਤ ਹਨ ਤਾਂ ਉਹ ਪੁਲੀਸ ਨਾਲ ਸੰਪਰਕ ਕਰੇ।