ਭਾਰਤੀ ਮੂਲ ਦੀ ਪ੍ਰਰੋਣਿਤਾ ਗੁਪਤਾ ਨੂੰ ਕੀਤਾ ਕਿਰਤ ਤੇ ਕਾਮਿਆਂ ਲਈ ਬਾਇਡਨ ਦਾ ਵਿਸ਼ੇਸ਼ ਸਹਾਇਕ ਨਾਮਜ਼ਦ

TeamGlobalPunjab
2 Min Read

ਵਾਸ਼ਿੰਗਟਨ :ਭਾਰਤੀ ਮੂਲ ਦੀ ਪ੍ਰਰੋਣਿਤਾ ਗੁਪਤਾ ਨੂੰ ਘਰੇਲੂ ਨੀਤੀ ਪ੍ਰਰੀਸ਼ਦ ‘ਚ ਕਿਰਤ ਤੇ ਕਾਮਿਆਂ ਲਈ ਬਾਇਡਨ ਦਾ ਵਿਸ਼ੇਸ਼ ਸਹਾਇਕ ਨਾਮਜ਼ਦ ਕੀਤਾ ਗਿਆ ਹੈ। ਪ੍ਰਰੋਣਿਤਾ ਸੈਂਟਰ ਫਾਰ ਲਾਅ ਐਂਡ ਸਪੈਸ਼ਲ ਪਾਲਿਸੀ (ਸੀਐੱਲਏਐੱਸਪੀ) ‘ਚ ਜੌਬ ਕੁਆਲਿਟੀ ਟੀਮ ਦੀ ਡਾਇਰੈਕਟਰ ਸੀ। ਪ੍ਰਰੋਣਿਤਾ ਨੇ ਕਾਮਿਆਂ ਲਈ ਰੁਜ਼ਗਾਰ ਦੀ ਗੁਣਵੱਤਾ ਵਧਾਉਣ ਤੇ ਸੁਰੱਖਿਆ ਮਜ਼ਬੂਤ ਕਰਨ ਦਾ ਸੰਕਲਪ ਲਿਆ ਹੈ। ਪ੍ਰਰੋਣਿਤਾ ਨੇ ਘੱਟ ਆਮਦਨ ਵਾਲੇ ਮਜ਼ਦੂਰ ਪਰਿਵਾਰਾਂ ਦੀ ਆਰਥਿਕ ਸੁਰੱਖਿਆ ਨੂੰ ਵਧਾਉਣ ਨੂੰ ਲੈ ਕੇ ਵੀ ਪ੍ਰਤੀਬੱਧਤਾ ਪ੍ਰਗਟਾਈ ਹੈ।

ਸੀਐੱਲਏਐੱਸਪੀ ਦੀ ਕਾਰਜਕਾਰੀ ਡਾਇਰੈਕਟਰ ਓਲੀਵਿਆ ਗੋਲਡਨ ਨੇ ਕਿਹਾ ਕਿ ਪ੍ਰਰੋਣਿਤਾ ਨੂੰ ਘੱਟ ਆਮਦਨ ਵਾਲੇ ਲੋਕਾਂ, ਅਲੱਗ-ਅਲੱਗ ਨਸਲ ਦੇ ਲੋਕਾਂ ਨੂੰ ਆਪਣੇ ਕੰਮ ‘ਚ ਸ਼ਾਮਲ ਕਰਦੀ ਹੈ। ਪ੍ਰਰੋਣਿਤਾ ‘ਚ ਕੰਮ ਨੂੰ ਬਾਖ਼ੂਬੀ ਤੇ ਜ਼ਿੰਮੇਵਾਰੀ ਨਾਲ ਕਰਨ ਦਾ ਜਨੂੰਨ ਹੈ।

ਦੱਸਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਦੂਜੇ ਕਾਰਜਕਾਲ ‘ਚ ਪ੍ਰਰੋਣਿਤਾ ਅਪ੍ਰੈਲ 2014 ਤੋਂ ਜਨਵਰੀ 2017 ਤਕ ਅਮਰੀਕਾ ਦੇ ਕਿਰਤ ਮੰਤਰਾਲੇ ‘ਚ ਮਹਿਲਾ ਬਿਊਰੋ ਦੀ ਉਪ ਡਾਇਰੈਕਟਰ ਸੀ ਤੇ ਇਸ ਅਹੁਦੇ ‘ਤੇ ਉਨ੍ਹਾਂ ਨੇ ਔਰਤਾਂ ਲਈ ਕੰਮ ਕਰਨ ਦੇ ਪੱਧਰ ਨੂੰ ਸੁਧਾਰਨ ਦਾ ਕੰਮ ਕੀਤਾ।

ਇਸਤੋਂ ਇਲਾਵਾ ਪ੍ਰੀਤੀ ਸਿਨਹਾ ਨੂੰ ਸੰਯੁਕਤ ਰਾਸ਼ਟਰ ਪੂੰਜੀ ਵਿਕਾਸ ਫੰਡ (ਯੂਐੱਨਸੀਡੀਐੱਫ) ਦਾ ਕਾਰਜਕਾਰੀ ਸਕੱਤਰ ਬਣਾਇਆ ਗਿਆ ਹੈ। ਸਿਨਹਾ ਨੇ ਬੀਤੇ ਸੋਮਵਾਰ ਨੂੰ ਅਹੁਦਾ ਸੰਭਾਲ ਲਿਆ। ਇਸ ਸੰਸਥਾਨ ਦਾ ਗਠਨ 1966 ‘ਚ ਹੋਇਆ। ਇਸ ਦਾ ਹੈੱਡਕੁਆਰਟਰ ਨਿਊਯਾਰਕ ‘ਚ ਹੈ। ਇਹ ਘੱਟ ਵਿਕਸਿਤ ਦੇਸ਼ਾਂ ਨੂੰ ਛੋਟੇ ਕਰਜ਼ ਉਪਲੱਬਧ ਕਰਾਉਂਦਾ ਹੈ।

- Advertisement -

TAGGED: ,
Share this Article
Leave a comment