ਮੱਧ ਪ੍ਰਦੇਸ਼ : ਇੱਥੇ ਸਿੱਧੀ ਚ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ 38 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਦਰਅਸਲ ਇੱਥੇ ਨਰਸਿੰਗ ਦੇ ਵਿਦਿਆਰਥੀਆਂ ਨਾਲ ਭਰੀ ਹੋਈ ਬੱਸ ਨਹਿਰ ਵਿੱਚ ਡਿੱਗ ਗਈ। ਹਾਦਸੇ ਦੌਰਾਨ ਹੁਣ ਤੱਕ 38 ਦੇ ਕਰੀਬ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਐਨਡੀਆਰਐਫ, ਐਸਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਨਹਿਰ ਚ ਡਿੱਗੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਰੈਸਕਿਊ ਕੀਤਾ ਜਾ ਰਿਹਾ ਹੈ। ਇਹ ਬੱਸ ਸਿੱਧੀ ਤੋਂ ਸਤਨਾ ਵੱਲ ਜਾ ਰਹੀ ਸੀ।
ਮਿਲੀ ਜਾਣਕਾਰੀ ਮੁਤਾਬਕ ਜਦੋਂ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਉਦੋਂ ਰਸਤੇ ਚ ਸਾਹਮਣੇ ਤੋਂ ਬਲੈਰੋ ਗੱਡੀ ਆ ਰਹੀ ਸੀ। ਬੱਸ ਦਾ ਡਰਾਈਵਰ ਗੱਡੀ ਨੂੰ ਸਾਈਡ ਦੇਣ ਲੱਗਾ ਤਾਂ ਬੱਸ ਨਹਿਰ ‘ਚ ਜਾ ਡਿੱਗੀ। ਬੱਸ ਦੇ ਵਿੱਚ ਸਭ ਤੋਂ ਵੱਧ ਸੰਖਿਆ ਵਿਦਿਆਰਥੀਆਂ ਦੀ ਸੀ। ਕਿਉਂਕਿ ਨਰਸਿੰਗ ਦੇ ਪੇਪਰ ਚੱਲ ਰਹੇ ਸਨ ਤਾਂ ਬੱਸ ਚ ਸਵਾਰ ਹੋ ਕੇ ਵਿਦਿਆਰਥੀ ਸਿੱਧੀ ਸਤਨਾ ਜਾ ਰਹੇ ਸਨ।