ਨਵੀਂ ਦਿੱਲੀ: ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸੰਸਦ ਵੱਲੋਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਜੇਕਰ ਹਿੰਸਾ, ਫੇਕ ਨਿਊਜ਼, ਨਫ਼ਰਤ ਫੈਲਾਉਣ ਲਈ ਕੀਤੀ ਜਾਵੇਗੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
ਪ੍ਰਸਾਦ ਨੇ ਕਿਹਾ ਕਿ ਅੱਜ ਇਸ ਸਦਨ ਤੋਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਚਾਹੇ ਉਹ ਟਵਿੱਟਰ ਹੋਵੇ, ਫੇਸਬੁੱਕ ਹੋਵੇ ਚਾਹੇ ਲਿੰਕਡਇਨ ਜਾਂ ਵੱਟਸਐਪ ਹੋਵੇ ਮੈਂ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਭਾਰਤ ਵਿੱਚ ਤੁਸੀਂ ਕੰਮ ਕਰੋ। ਤੁਹਾਡੇ ਕਰੋੜਾਂ ਫਾਲੋਅਰਸ ਹਨ ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ, ਪੈਸੇ ਵੀ ਕਮਾਓ ਪਰ ਭਾਰਤ ਦੇ ਸੰਵਿਧਾਨ ਦੀ ਤੁਹਾਨੂੰ ਪਾਲਣਾ ਕਰਨੀ ਹੋਵੇਗੀ। ਭਾਰਤ ਦੇ ਕਾਨੂੰਨ ਦੀ ਤੁਹਾਨੂੰ ਪਾਲਣਾ ਕਰਨੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਦੀ ਚੋਣ ਪ੍ਰਕਿਰਿਆ ਦਾ ਬਹੁਤ ਸਨਮਾਨ ਕਰਦੇ ਹਾਂ। ਜੇਕਰ ਕੋਈ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਕਰਕੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਵਿਚ ਚੋਣ ਕਮਿਸ਼ਨ ਦੇ ਨਾਲ ਸਰਕਾਰਾਂ ਵੀ ਕੰਮ ਕਰਨਗੀਆਂ। ਕੇਂਦਰੀ ਮੰਤਰੀ ਨੇ ਕਿਹਾ ਜਿੱਥੋਂ ਤੱਕ ਫੇਕ ਨਿਊਜ਼ ਦਾ ਸਵਾਲ ਹੈ ਅਸੀਂ ਫੇਕ ਨਿਊਜ਼ ਦਾ ਪਰਦਾਫਾਸ਼ ਕਰਨ ਲਈ ਇਕ ਪਲੇਟਫਾਰਮ ਬਣਾਇਆ ਹੈ, ਜੋ ਕਿ ਫੇਕ ਨਿਊਜ਼ ਪਾਉਂਦੇ ਹਨ ਤੁਰੰਤ ਉਸ ਦਾ ਕਰੈਕਸ਼ਨ ਵੀ ਇੱਥੇ ਆ ਜਾਂਦਾ ਹੈ।