ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਲੋਕ ਸਭਾ ’ਚ ਵਿੱਤੀ ਵਰ੍ਹੇ 2021-2022 ਪੜ੍ਹਿਆ ਗਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਬਜਟ ਨੂੰ ਮਨਜ਼ੂਰੀ ਦਿੱਤੀ ਗਈ।
ਵਿੱਤ ਮੰਤਰੀ ਵੱਲੋਂ ਬਜਟ ਪੜ੍ਹਦਿਆਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਫਾਇਦੇ ਦੱਸਣੇ ਸ਼ੁਰੂ ਕੀਤੇ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਗਿਆ।
-ਕੋਵਿਡ ਵੈਕਸੀਨ ਲਈ 35 ਹਜ਼ਾਰ ਕਰੋੜ ਦਾ ਐਲਾਨ
-ਕਿਸਾਨਾਂ ਨੂੰ ਫ਼ਸਲ ਲਈ ਐਮ.ਐਸ.ਪੀ. ਤੋਂ 1.5 ਗੁਣ ਜ਼ਿਆਦਾ ਕੀਮਤ ਦਿੱਤੀ ਜਾਵੇਗੀ
-75 ਸਾਲ ਤੋਂ ਜ਼ਿਆਦਾ ਦੇ ਲੋਕਾਂ ਨੂੰ ਆਮਦਨ ਕਰ ਰਿਟਰਨ ਭਰਨ ’ਚ ਛੋਟ
-ਪੈਨਸ਼ਨ ਨਾਲ ਹੋਈ ਆਮਦਨ ‘ਤੇ ਵੀ ਨਹੀਂ ਦੇਣਾ ਪਏਗਾ ਟੈਕਸ
-80 ਕਰੋੜ ਲੋਕਾਂ ਨੂੰ ਮੁਫਤ ਅਨਾਜ – ਵਿੱਤ ਮੰਤਰੀ
-ਸੜਕਾਂ ਬਣਾਉਣ ਲਈ 1,18000 ਕਰੋੜ ਰੁਪਏ ਦਾ ਐਲਾਨ
-ਪੋਸ਼ਣ ‘ਤੇ ਧਿਆਨ ਦਿੱਤਾ ਜਾਵੇਗਾ, 112 ਜ਼ਿਲ੍ਹਿਆਂ ‘ਤੇ ਖਾਸ ਨਜ਼ਰ ਰੱਖੀ ਜਾਵੇਗੀ
-ਜਲ ਜੀਵਨ ਮਿਸ਼ਨ ਲਾਂਚ ਕੀਤਾ ਜਾਵੇਗਾ, ਸਾਰੇ ਸ਼ਹਿਰੀ ਨਿਗਮ ਦੇ ਨਾਲ ਇਸ ’ਤੇ ਕੰਮ ਹੋਵੇਗਾ
-ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪੁਰਾਣੀ ਕਾਰਾਂ ਨੂੰ ਸਕਰੈਪ ਕੀਤਾ ਜਾਵੇਗਾ
-ਹਵਾ ਪ੍ਰਦੂਸ਼ਨ ਨਾਲ ਨਜਿੱਠਣ ਲਈ 2 ਹਜ਼ਾਰ ਕਰੋੜ ਰੁਪਏ ਦਾ ਐਲਾਨ
-ਬੀਮਾ ਕਾਨੂੰਨ 1938 ’ਚ ਬਦਲਾਅ, ਐਫ.ਡੀ.ਆਈ. ਨੂੰ 39 ਫੀਸਦੀ ਵਧਾ ਕੇ 74 ਫੀਸਦੀ ਕੀਤਾ
-ਦੇਸ਼ ਭਰ ‘ਚ ਖੋਲ੍ਹੇ ਜਾਣਗੇ 100 ਨਵੇਂ ਸੈਨਿਕ ਸਕੂਲ
-ਡਿਜੀਟਲ ਭੁਗਤਾਨ ਨੂੰ ਵਧਾਵਾ ਦੇਣ ਲਈ 1500 ਕਰੋੜ ਰੁਪਏ
-ਸਰਕਾਰ ਨੇ ਕਸਟਮ ਡਿਊਟੀ 2.5 ਫ਼ੀਸਦੀ ਵਧਾਈ, ਮਹਿੰਗੇ ਹੋ ਸਕਦੇ ਨੇ ਮੋਬਾਇਲ ਫ਼ੋਨ