ਦੇਸ਼ ਦੇ ਇਤਿਹਾਸ ‘ਚ ਪਹਿਲੀ ਵਾਰ 8 ਟਰੇਨਾਂ ਨੂੰ ਮਿਲੀ ਹਰੀ ਝੰਡੀ: ਮੋਦੀ

TeamGlobalPunjab
1 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਕੇਵੜੀਆ ਦੇ ਲਈ ਅੱਠ ਟਰੇਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦੁਨੀਆਂ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ ਯੂਨਿਟੀ ਵੀ ਗੁਜਰਾਤ ਦੇ ਕੇਵੜੀਆ ਪਿੰਡ ਵਿਚ ਬਣਾਈ ਗਈ ਹੈ। ਸਰਦਾਰ ਵੱਲਭ ਭਾਈ ਪਟੇਲ ਦੀ ਇਸ ਮੂਰਤੀ ਨੂੰ ਦੇਖਣ ਜਾਣ ਵਾਲੇ ਲੋਕਾਂ ਨੂੰ ਇਨ੍ਹਾਂ ਰੇਲਾਂ ਰਾਹੀਂ ਵੱਡੀ ਰਾਹਤ ਮਿਲੇਗੀ, ਕਿਉਂਕਿ ਹੁਣ ਦਿੱਲੀ ਤੋਂ ਕੇਵੜਿਆ ਪਿੰਡ ਜਾਣ ਲਈ ਸਿੱਧੀ ਟਰੇਨ ਚੱਲੇਗੀ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੇਲਵੇ ਦੇ ਇਤਿਹਾਸ ਦੇ ‘ਚ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ, ਜਦੋਂ ਇੱਕੋ ਵਾਰ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਨੂੰ ਰੇਲ ਸੇਵਾ ਸ਼ੁਰੂ ਕੀਤੀ ਗਈ ਹੋਵੇ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਵੜੀਆ ਪਿੰਡ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਜਗ੍ਹਾ ਉਹ ਹੈ, ਜਿਸ ਦੀ ਪਛਾਣ ਇੱਕ ਭਾਰਤ ਮਜ਼ਬੂਤ ਭਾਰਤ ਦਾ ਮੰਤਰ ਦੇਣ ਵਾਲੇ ਸਰਦਾਰ ਪਟੇਲ ਦੀ ਸਭ ਤੋਂ ਵੱਡੀ ਉੱਚੀ ਮੂਰਤੀ ਨਾਲ ਹੈ।

Share This Article
Leave a Comment