ਮੁੰਬਈ: ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਹਾਲ ਹੀ ‘ਚ ਕੁਝ ਨਿੱਜੀ ਕੰਮਾਂ ਦੇ ਚੱਲਦੇ ਦੁਬਈ ਪੁੱਜੇ, ਪਰ ਇੱਥੇ ਪਹੁੰਚਣ ‘ਤੇ ਅਦਾਕਾਰ ਦੁਬਈ ਏਅਰਪੋਰਟ ਵਿੱਚ ਇੱਕ ਮੁਸੀਬਤ ‘ਚ ਫਸ ਗਏ। ਅਸਲ ‘ਚ ਵਿਵੇਕ ਓਬਰਾਏ ਬਗੈਰ ਵੀਜ਼ਾ ਦੇ ਹੀ ਯੂਏਈ ਪਹੁੰਚ ਗਏ ਸਨ। ਜਿਸ ‘ਤੇ ਉਨ੍ਹਾਂ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਖਾਸ ਗੱਲ ਇਹ ਰਹੀ ਕਿ ਇਸ ਸਮੱਸਿਆ ‘ਚੋਂ ਬਾਹਰ ਨਿਕਲਣ ‘ਚ ਦੁਬਈ ਏਅਰਪੋਰਟ ਦੇ ਕੁਝ ਅਧਿਕਾਰੀਆਂ ਨੇ ਉਨ੍ਹਾਂ ਦੀ ਮੱਦਦ ਕੀਤੀ। ਵਿਵੇਕ ਨੇ ਇਸ ਕਿੱਸੇ ਨੂੰ ਸਾਂਝਾ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਦੁਬਈ ਏਅਰਪੋਰਟ ‘ਚ ਆਪਣੇ ਨਾਲ ਹੋਈ ਇਸ ਪੂਰੀ ਘਟਨਾ ਸਬੰਧੀ ਦੱਸਿਆ ਹੈ।
ਆਪਣੀ ਵੀਡੀਓ ਵਿੱਚ ਵਿਵੇਕ ਓਬਰਾਏ ਨੇ ਦੁਬਈ ਏਅਰਪੋਰਟ ਦੇ ਅਧਿਕਾਰੀਆਂ ਨੂੰ ਧੰਨਵਾਦ ਵੀ ਕਿਹਾ ਹੈ। ਵੀਡੀਓ ਵਿੱਚ ਵਿਵੇਕ ਨੇ ਕਿਹਾ, ਮੈਂ ਦੁਬਈ ‘ਚ ਕੁਝ ਕੰਮ ਲਈ ਆਇਆ ਹਾਂ ਪਰ ਅੱਜ ਮੇਰੇ ਨਾਲ ਇੱਥੇ ਕੁਝ ਮਜ਼ੇਦਾਰ ਘਟਨਾ ਵਾਪਰੀ ਤਾਂ ਮੈਂ ਸੋਚਿਆ ਕਿ ਮੈਂ ਇਹ ਸਭ ਤੁਹਾਡੇ ਨਾਲ ਵੀ ਸ਼ੇਅਰ ਕਰਾਂ। ਜਦੋਂ ਮੈਂ ਦੁਬਈ ਵਿੱਚ ਦਾਖ਼ਲ ਹੋਇਆ ਤਾਂ ਮੈਨੂੰ ਯਾਦ ਆਇਆ ਕਿ ਮੇਰੇ ਕੋਲ ਵੀਜ਼ਾ ਨਹੀਂ ਹੈ। ਮੇਰਾ ਮਤਲਬ ਹੈਂ ਮੇਰੇ ਕੋਲ ਵੀਜ਼ਾ ਤਾਂ ਹੈ ਪਰ ਇਸ ਦੀ ਕਾਪੀ ਆਪਣੇ ਨਾਲ ਨਹੀਂ ਰੱਖੀ ਸੀ। ਮੈਂ ਆਪਣਾ ਵੀਜ਼ਾ ਲੈਣਾ ਭੁੱਲ ਗਿਆ ਅਤੇ ਫੋਨ ਤੇ ਵੀ ਇਸ ਦੀ ਡਿਜੀਟਲ ਕਾਪੀ ਨਹੀਂ ਸੀ।
View this post on Instagram
ਮੈਂ ਕਾਫੀ ਗੜਬੜ ਕਰ ਦਿੱਤੀ, ਇਹ ਥੋੜ੍ਹਾ ਅਜੀਬ ਸੀ ਕਿਉਂਕਿ ਤੁਸੀਂ ਇੱਥੇ ਪਹੁੰਚਣ ‘ਤੇ ਵੀਜ਼ਾ ਖ਼ਰੀਦ ਸਕਦੇ ਹੋ ਪਰ ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਵੀਜ਼ਾ ਹੈ ਤਾਂ ਸਿਸਟਮ ਤੁਹਾਡੇ ਵੀਜ਼ਾ ਐਪਲੀਕੇਸ਼ਨ ਨੂੰ ਰੱਦ ਕਰ ਦਿੰਦਾ ਹੈ। ਪਰ ਇੱਥੋਂ ਦੇ ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ ਆਮ ਤੌਰ ਤੇ ਦੁਬਈ ਨੂੰ ਇੱਕ ਸਟ੍ਰਿਕਟ ਦੇਸ਼ ਮੰਨਿਆ ਜਾਂਦਾ ਹੈ ਪਰ ਇੱਥੇ ਲੋਕਾਂ ਨੇ ਜਿਵੇਂ ਮੇਰੀ ਮਦਦ ਕੀਤੀ ਇਹ ਬਹੁਤ ਹੀ ਸ਼ਾਨਦਾਰ ਸੀ। ਮੈਂ ਸਾਰੇ ਅਧਿਕਾਰੀਆਂ ਅਤੇ ਦੁਬਈ ਏਅਰਪੋਰਟ ਨੂੰ ਮੇਰਾ ਸਹਿਯੋਗ ਕਰਨ ਲਈ ਧੰਨਵਾਦ ਕਹਿਣਾ ਚਾਹੁੰਦਾ ਹਾਂ।