ਲਖਨਾਊ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰੋਸੇਮੰਦ ਸਾਬਕਾ ਆਈਏਐਸ ਅਧਿਕਾਰੀ ਅਰਵਿੰਦ ਕੁਮਾਰ ਸ਼ਰਮਾ ਨੇ ਬੀਜੇਪੀ ਜੁਆਇਨ ਕਰ ਲਈ ਹੈ। ਲਖਨਊ ਚ ਇਕ ਸਮਾਗਮ ਦੌਰਾਨ ਉਨ੍ਹਾਂ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਬੀਜੇਪੀ ਵਿੱਚ ਸ਼ਾਮਲ ਕੀਤਾ ਗਿਆ। ਅਰਵਿੰਦ ਕੁਮਾਰ ਸ਼ਰਮਾ ਐਮਐਸਐਮਈ ਮੰਤਰਾਲੇ ਵਿੱਚ ਸੈਕਟਰੀ ਸਨ। ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਹਾਲ ਹੀ ਵਿੱਚ ਰਿਟਾਇਰਮੈਂਟ ਲਈ ਸੀ। ਅਰਵਿੰਦ ਸ਼ਰਮਾ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੀ ਵਿਧਾਨ ਪ੍ਰੀਸ਼ਦ ਵਿੱਚ ਭੇਜਿਆ ਜਾਵੇਗਾ ਅਤੇ ਇਸ ਤੋਂ ਇਲਾਵਾ ਚਰਚਾਵਾਂ ਇਹ ਵੀ ਹਨ ਕਿ ਉਨ੍ਹਾਂ ਨੂੰ ਸੂਬਾ ਸਰਕਾਰ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ।
ਸਾਬਕਾ ਆਈਏਐਸ ਅਧਿਕਾਰੀ ਅਰਵਿੰਦ ਕੁਮਾਰ ਸ਼ਰਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੁਜਰਾਤ ਵਿਚ ਸੀਐਮਓ ਅਤੇ ਕੇਂਦਰ ਵਿਚ ਪੀਐਮਓ ਦਫ਼ਤਰ ਵਿਚ ਕਰੀਬ 20 ਸਾਲ ਤਕ ਰਹੇ ਸਨ। ਅਰਵਿੰਦ ਕੁਮਾਰ ਸ਼ਰਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਹਨ ਅਤੇ ਕਾਫ਼ੀ ਵਿਸ਼ਵਾਸਯੋਗ ਅਫ਼ਸਰ ਰਹੇ ਹਨ। ਅਰਵਿੰਦ ਕੁਮਾਰ ਸ਼ਰਮਾ ਯੂਪੀ ਦੇ ਮਊ ਦੇ ਰਹਿਣ ਵਾਲੇ ਹਨ ਅਤੇ 1988 ਬੈਚ ‘ਚ ਗੁਜਰਾਤ ਕੈਡਰ ਦੇ ਆਈਏਐਸ ਅਧਿਕਾਰੀ ਰਹੇ ਹਨ।