ਭਾਰਤ ਬਾਇਓਟੈਕ ਟੀਕੇ ’ਤੇ ਉੱਠੇ ਸਵਾਲਾਂ ਵਾਰੇ ਚੇਅਰਮੈਨ ਨੇ ਦਿੱਤਾ ਸਪੱਸ਼ਟੀਕਰਨ

TeamGlobalPunjab
2 Min Read

ਨਵੀਂ ਦਿੱਲੀ – ਭਾਰਤ ਬਾਇਓਟੈਕ ਟੀਕੇ ਨੂੰ ਇਸ ਦੇ ਪ੍ਰਭਾਵ ਦੇ ਅੰਕੜੇ ਪ੍ਰਕਾਸ਼ਤ ਕੀਤੇ ਬਿਨਾਂ ਐਮਰਜੈਂਸੀ ਤੌਰ ‘ਤੇ ਇਸਤੇਮਾਲ ਕਰਨ ਦੀ ਆਗਿਆ ਦੇਣ ਬਾਰੇ ਪੁੱਛੇ ਗਏ ਸਵਾਲਾਂ ਤੋਂ ਬਾਅਦ ਕੰਪਨੀ ਦੇ ਚੇਅਰਮੈਨ ਕ੍ਰਿਸ਼ਨਾ ਐਲਾ ਨੇ ਬੀਤੇ ਸੋਮਵਾਰ ਆਲੋਚਕਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਫਰਮ ਨੇ 200 ਪ੍ਰਤੀਸ਼ਤ ਇਮਾਨਦਾਰ ਕਲੀਨਿਕਲ ਟੈਸਟਿੰਗ ਕੀਤੇ ਹਨ। ਭਾਰਤ ਬਾਇਓਟੈਕ ਦੇ ਚੇਅਰਮੈਨ ਨੇ ਇੱਕ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਕੋਲ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਟੀਕੇ ਬਣਾਉਣ ਦਾ ਰਿਕਾਰਡ ਹੈ ਤੇ ਉਹ ਸਾਰੇ ਅੰਕੜਿਆਂ ਬਾਰੇ ਪਾਰਦਰਸ਼ੀ ਹੈ।

ਜ਼ਿਕਰਯੋਗ ਹੈ ਕਿ ਭਾਰਤ ਬਾਇਓਟੈਕ ਦੇ ਚੇਅਰਮੈਨ ਨੇ ਇਹ ਵੀ ਕਿਹਾ ਕਿ ਅਸੀਂ ਸਿਰਫ ਭਾਰਤ ‘ਚ ਹੀ ਨਹੀਂ ਬਲਕਿ ਯੂਕੇ ਸਣੇ 12 ਤੋਂ ਵੱਧ ਦੇਸ਼ਾਂ ‘ਚ ਕਲੀਨਿਕਲ ਟੈਸਟਿੰਗ ਕਰ ਰਹੇ ਹਾਂ। ਚੇਅਰਮੈਨ ਨੇ ਕਿਹਾ ਕਿ ਮੈਨੂੰ ਇੱਕ ਹਫਤਾ ਦੇ ਦਿਓ, ਮੈਂ ਤੁਹਾਨੂੰ ਪੁਸ਼ਟੀ ਕੀਤੇ ਅੰਕੜੇ ਦੇਵਾਂਗਾ।

ਭਾਰਤ ਬਾਇਓਟੈਕ ਦੇ ਚੇਅਰਮੈਨ ਨੇ ਦੱਸਿਆ ਕਿ ਭਾਰਤ ਬਾਇਓਟੈਕ ਨੇ 16 ਟੀਕੇ ਤਿਆਰ ਕੀਤੇ ਹਨ। ਚੇਅਰਮੈਨ ਨੇ ਕਿਹਾ ਕਿ ਬਹੁਤ ਸਾਰੇ ਲੋਕ ਸਿਰਫ ਭਾਰਤੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਲਈ ਵੱਖ ਵੱਖ ਗੱਲਾਂ ਕਰ ਰਹੇ ਹਨ, ਜੋ ਸਹੀ ਨਹੀਂ ਹੈ। ਚੇਅਰਮੈਨ ਨੇ ਇਹ ਵੀ ਕਿਹਾ ਕਿ ਭਾਰਤ ਬਾਇਓਟੈਕ ਟੀਕਾ ਕਿਸੇ ਵੀ ਤਰਾਂ ਫਾਈਜ਼ਰ ਟੀਕੇ ਤੋਂ ਘਟੀਆ ਨਹੀਂ ਹੈ।

ਇਸਤੋਂ ਇਲਾਵਾ ਭਾਰਤ ਬਾਇਓਟੈਕ ਦੇ ਚੇਅਰਮੈਨ ਨੇ ਕਿਹਾ ਕਿ ਟੀਕੇ ਲਈ ਬੱਚਿਆਂ ‘ਤੇ ਵੀ ਕਲੀਨਿਕਲ ਟੈਸਟਿੰਗ ਕੀਤੇ ਜਾਣਗੇ। ਕੋਵੈਕਸਿਨ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲਣ ‘ਤੇ ਉਨ੍ਹਾਂ ਕਿਹਾ ਕਿ ਐਮਰਜੈਂਸੀ ਵਰਤੋਂ ਦੀ ਇਜ਼ਾਜ਼ਤ ਭਾਰਤ ਸਰਕਾਰ ਦੇ 2019 ਦੇ ਨਿਯਮਾਂ ‘ਤੇ ਅਧਾਰਤ ‘ਤੇ ਹੈ। ਕੰਪਨੀ ਦੇ ਚੇਅਰਮੈਨ ਨੇ ਇਹ ਵੀ ਕਿਹਾ ਕਿ ਅਮਰੀਕਾ ਦੇ ਚੰਗੇ ਅੰਕੜਿਆਂ ਵਾਲੀ ਕੰਪਨੀ ਨੂੰ ਐਮਰਜੈਂਸੀ ਟੀਕਾਕਰਨੀ ਨੂੰ ਪ੍ਰਵਾਨਗੀ ਦਿੰਦਾ ਹੈ।

Share This Article
Leave a Comment