ਵਾਸ਼ਿੰਗਟਨ – ਅਮਰੀਕਾ ‘ਚ ਕੋਰੋਨਾ ਵਾਇਰਸ ਕਰਕੇ ਸਥਿਤੀ ਬਹੁਤ ਖਰਾਬ ਹੁੰਦੀ ਜਾ ਰਹੀ ਹੈ। ਵਾਇਰਸ ਇੰਨਾ ਫੈਲ ਗਿਆ ਹੈ ਕਿ ਮ੍ਰਿਤਕ ਦੇਹਾਂ ਨੂੰ ਦਫਨਾਉਣ ਲਈ ਜਗ੍ਹਾ ਨਹੀਂ ਬਚੀ। ਸਾਊਥ ਕੈਲੀਫੋਰਨੀਆ ‘ਚ ਅੰਤਮ ਸੰਸਕਾਰ ਸਥਾਨਾਂ ਦੀ ਇਕ ਸੰਸਥਾ ਨੇ ਕਿਹਾ ਹੈ ਕਿ ਦੁਖੀ ਪਰਿਵਾਰਾਂ ਨੂੰ ਮ੍ਰਿਤਕ ਦੇਹਾਂ ਲੈ ਕੇ ਮੁੜਨਾ ਪੈ ਰਿਹਾ ਕਿਉਂਕਿ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ ਤੇ ਮ੍ਰਿਤਕ ਦੇਹਾਂ ਨੂੰ ਦਫਨਾਉਣ ਲਈ ਕੋਈ ਜਗ੍ਹਾ ਨਹੀਂ ਬਚੀ ।
ਜਾਣਕਾਰੀ ਦਿੰਦਿਆਂ ਲਾਸ ਏਂਜਲਸ ਦੇ ਕੰਟੀਨੈਂਟਲ ਫਿਊਨਰਲ ਹੋਮਜ਼ ਦੀ ਮੈਗਦਾ ਮੇਲਡੋਨਾਡੋ ਨੇ ਕਿਹਾ, “ਮੈਂ ਪਿਛਲੇ 40 ਸਾਲਾਂ ਤੋਂ ਇਸ ਖੇਤਰ ‘ਚ ਕੰਮ ਕਰ ਰਹੀ ਹਾਂ ਤੇ ਮੈਂ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਕੁਝ ਹੋ ਸਕਦਾ ਹੈ।” ਸਾਨੂੰ ਪਰਿਵਾਰਾਂ ਨੂੰ ਕਹਿਣਾ ਪੈ ਰਿਹਾ ਹੈ ਕਿ ਉਨ੍ਹਾਂ ਦੇ ਪਰਿਜਨ ਨੂੰ ਅਸੀਂ ਇੱਥੇ ਨਹੀਂ ਲੈ ਸਕਾਂਗੇ। ਮੈਲਡੋਨਾਡੋ ਨੇ ਦੱਸਿਆ ਕਿ 30 ਲਾਸ਼ਾਂ ਨੂੰ ਰੋਜ਼ਾਨਾ ਇੱਥੇ ਲਿਆਇਆ ਜਾ ਰਿਹਾ ਹੈ।
ਦੱਸ ਦਈਏ ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ ‘ਚ ਕੋਵਿਡ -19 ਕਾਰਨ 350,000 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦੇਸ਼ ‘ਚ 20 ਮਿਲੀਅਨ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।