ਅਮਰੀਕੀ ਕਾਂਗਰਸ ਦਾ ਟਰੰਪ ਨੂੰ ਵੱਡਾ ਝਟਕਾ, ਰੱਖਿਆ ਬਿਲ ’ਤੇ ਟਰੰਪ ਦਾ ਵੀਟੋ ਖਾਰਜ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਕਾਂਗਰਸ ਦੇ ਉੱਚ ਸਦਨ ਨੇ ਵਿੱਤੀ ਸਾਲ 2021 ਲਈ ਰੱਖਿਆ ਨੀਤੀ ਬਿਲ ’ਤੇ ਰਾਸ਼ਟਰਪਤੀ ਟਰੰਪ ਦੇ ਵੀਟੋ ਨੂੰ ਖਾਰਜ ਕਰਦੇ ਹੋਏ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਉਨ੍ਹਾਂ ਵੱਡਾ ਝਟਕਾ ਦਿੱਤਾ ਹੈ। ਸੈਨੇਟ ਦੇ ਦੋ ਤਿਹਾਈ ਤੋਂ ਜ਼ਿਆਦਾ ਮੈਂਬਰਾਂ ਨੇ ਇਸ ਬਿਲ ਦਾ ਸਮਰਥਨ ਕਰਦੇ ਹੋਏ ਟਰੰਪ ਦੇ ਵੀਟੋ ਨੂੰ ਅਸਾਨੀ ਨਾਲ ਖਾਰਜ ਕਰ ਦਿੱਤਾ। 740 ਅਰਬ ਡਾਲਰ ਦੇ ਬਿਲ ਨੂੰ ਲੈ ਕੇ ਇਤਰਾਜ਼ ਨੂੰ ਦਰਕਿਨਾਰ ਕਰਦੇ ਹੋਏ ਉਨ੍ਹਾਂ ਅਜਿਹੇ ਸਮੇਂ ਵਿਚ ਝਟਕਾ ਦਿੱਤਾ ਹੈ ਜਦ ਉਨ੍ਹਾਂ ਦਾ ਕਾਰਜਕਾਲ ਸਿਰਫ ਕੁਝ ਹੀ ਹਫਤੇ ਵਿਚ ਖਤਮ ਹੋਣ ਜਾ ਰਿਹਾ ਹੈ।

ਟਰੰਪ ਨੇ ਇਸ ਹਫਤੇ ਦੇ ਸ਼ੁਰੂਆਤ ‘ਚ ਟਵਿਟਰ ’ਤੇ ਰਿਪਬਲਿਕਨ ਨੂੰ ਨਿਸ਼ਾਨੇ ‘ਤੇ ਲੈਂਦੇ ਕਿਹਾ ਸੀ ਕਿ ਰਿਪਬਲਿਕਨ ਪਾਰਟੀ ਦੀ ਕਮਜ਼ੋਰ ਕਮਾਂਡ ਖਰਾਬ ਰੱਖਿਆ ਬਿਲ ਨੂੰ ਪਾਸ ਹੋਣ ਦੇਵੇਗੀ। ਉਨ੍ਹਾਂ ਨੇ ਆਪਣੇ ਵੀਟੋ ਦੀ ਉਲੰਘਣਾ ਕਰਦੇ ਹੋਏ ਇਸ ਵੋਟਿੰਗ ਨੂੰ ਕਾਇਰਤਾਪੂਰਣ ਸ਼ਰਮਨਾਕ ਕਰਾਰ ਦਿੱਤਾ।

ਸੈਨੇਟ ਨੇ 81-13 ਦੇ ਬਹੁਮਤ ਵੋਟ ਨਾਲ ਟਰੰਪ ਦੇ ਵੀਟੋ ਨੂੰ ਖਾਰਜ ਕਰ ਦਿੱਤਾ। ਇਸ ਬਿਲ ਵਿਚ ਅਮਰੀਕੀ ਫੌਜ ਦੇ ਵੇਤਨ ਵਿਚ ਤਿੰਨ ਫੀਸਦੀ ਵਾਧਾ ਅਤੇ ਰੱਖਿਆ ਨੀਤੀ ਨਾਲ ਸਬੰਧਤ ਨਿਯਮ ਹੈ ਜਿਸ ਨਾਲ ਫੌਜ ਦੀ ਗਿਣਤੀ, ਨਵੀਂ ਹਥਿਆਰ ਪ੍ਰਣਾਲੀ, ਫੌਜੀ ਤਿਆਰੀਆਂ ਨਾਲ ਜੁੜੀ ਨੀਤੀਆਂ ’ਤੇ ਮੁਹਰ ਲਗਾਈ ਗਈ ਹੈ।

Share this Article
Leave a comment