ਨਵੀਂ ਦਿੱਲੀ – ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਕਾਰਕੇ ਇਸਦਾ ਸਿੱਧਾ ਪ੍ਰਭਾਵ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤ ‘ਤੇ ਦਿਖਾਈ ਦੇ ਰਿਹਾ ਹੈ। ਸਰਕਾਰੀ ਤੇਲ ਕੰਪਨੀਆਂ (ਆਈਓਸੀ, ਐਚਪੀਸੀਐਲ ਅਤੇ ਬੀਪੀਸੀਐਲ) ਨੇ ਅੱਜ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਹੈ ਅਤੇ ਲਗਾਤਾਰ 16 ਵੇਂ ਦਿਨ ਵੀ ਤੇਲ ਦੀਆਂ ਕੀਮਤਾਂ ਉਹੀ ਹਨ।
ਦੱਸ ਦਈਏ ਰਾਸ਼ਟਰੀ ਰਾਜਧਾਨੀ ਵਿਚ ਅੱਜ ਪੈਟਰੋਲ ਅਤੇ ਡੀਜ਼ਲ ਕ੍ਰਮਵਾਰ 83.71ਅਤੇ 73.87 ਰੁਪਏ ਪ੍ਰਤੀ ਲੀਟਰ ਰਿਹਾ। 20 ਨਵੰਬਰ ਤੋਂ ਲੈ ਕੇ ਹੁਣ ਤਕ 15 ਕਿਸ਼ਤਾਂ ਵਿੱਚ ਪੈਟਰੋਲ 2.65 ਰੁਪਏ ਤੇ ਡੀਜ਼ਲ 3.41 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ।
ਇਸ ਦੇ ਨਾਲ ਹੀ ਅੱਜ ਮੁੰਬਈ, ਕੋਲਕਾਤਾ, ਚੇਨਈ, ਬੰਗਲੌਰ, ਨੋਇਡਾ ਅਤੇ ਚੰਡੀਗੜ੍ਹ ਵਿੱਚ ਪੈਟਰੋਲ ਕ੍ਰਮਵਾਰ 90.34, 85.19, 86.51, 86.51, 83.67ਅਤੇ80.59 ਰੁਪਏ ਪ੍ਰਤੀ ਲੀਟਰ ਰਿਹਾ। ਜਦਕਿ ਡੀਜ਼ਲ ਕ੍ਰਮਵਾਰ 80.51, 77.44, 79.21, 78.31, 74.29,ਅਤੇ73.61 ਰੁਪਏ ਪ੍ਰਤੀ ਲੀਟਰ ਰਿਹਾ।
ਦੱਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ ਅਤੇ ਨਵੀਆਂ ਦਰਾਂ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਸ਼ਾਮਲ ਕਰਨ ਤੋਂ ਬਾਅਦ ਤੇਲ ਦੀ ਕੀਮਤ ਲਗਭਗ ਦੁੱਗਣੀ ਕਰ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਐਸਐਮਐਸ ਨਾਲ ਪੈਟਰੋਲ ਡੀਜ਼ਲ ਦੀ ਕੀਮਤ ਦਾ ਪਤਾ ਲਗਾਉਣ ਲਈ ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਤੁਹਾਨੂੰ ਆਪਣੇ ਸ਼ਹਿਰ ਦਾ ਕੋਡ ਆਰਐਸਪੀ ਨਾਲ ਟਾਈਪ ਕਰਨਾ ਹੋਵੇਗਾ ਅਤੇ 9224992249 ਨੰਬਰ ‘ਤੇ ਐਸ ਐਮ ਐਸ ਭੇਜਣਾ ਪਏਗਾ।ਹਰ ਸ਼ਹਿਰ ਦਾ ਕੋਡ ਵੱਖਰਾ ਹੁੰਦਾ ਹੈ ਅਤੇ ਤੁਸੀਂ ਆਪਣਾ ਕੋਡ ਆਈਓਸੀਐਲ ਦੀ ਵੈੱਬਸਾਈਟ ਤੋਂ ਦੇਖ ਸਕਦੇ ਹੋ। ਬੀਪੀਸੀਐਲ ਗਾਹਕ ਆਰਐਸਪੀ ਅਤੇ ਐਚਪੀਸੀਐਲ ਗਾਹਕ ਐਚਪੀਪ੍ਰਾਈਸ ਲਿਖ ਕੇ 9223112222 ਤੇ ਸੁਨੇਹਾ ਭੇਜ ਸਕਦੇ ਹਨ।