ਸਾਹਿਤਕ ਜਥੇਬੰਦੀਆਂ ਵਲੋਂ ਕਿਸਾਨ ਸੰਘਰਸ਼ ਦੇ ਹੱਕ ’ਚ ਭੁੱਖ ਹੜਤਾਲ ਦਾ ਸੱਦਾ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਦੇਸ਼ ਦੀਆਂ ਸਿਰਮੌਰ ਸਾਹਿਤਕ ਜਥੇਬੰਦੀਆਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਪ੍ਰਗਤੀਸ਼ੀਲ ਲੇਖਕ ਸੰਘ ਅਤੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਨੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ 23 ਦਸੰਬਰ 2020 ਨੂੰ ਅੱਧੇ ਦਿਨ ਦੀ ਭੁੱਖ ਹੜਤਾਲ ਦਾ ਸੱਦਾ ਦਿਤਾ ਹੈ। ਕੇਂਦਰੀ ਸਭਾ ਦੇ ਪ੍ਰਧਾਨ ਸ਼੍ਰੀ ਦਰਸ਼ਨ ਬੁੱਟਰ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਪ੍ਰਧਾਨ ਅਲੀ ਜਾਵੇਦ, ਪੰਜਾਬ ਦੇ ਪ੍ਰਧਾਨ ਡਾ. ਸੁਰਜੀਤ ਬਰਾੜ, ਜਨਰਲ ਸਕੱਤਰ ਪ੍ਰੋ. ਸੁਰਜੀਤ ਜੱਜ, ਪ੍ਰਲੇਸ ਦੇ ਚੰਡੀਗੜ੍ਹ ਦੇ ਪ੍ਰਧਾਨ ਡ. ਸਰਬਜੀਤ ਸਿੰਘ, ਜਨਰਲ ਸਕੱਤਰ ਡਾ. ਗੁਰਮੇਲ ਸਿੰਘ, ਇਪਟਾ ਦੇ ਕੌਮੀ ਪ੍ਰਧਾਨ ਰਣਵੀਰ ਸਿੰਘ, ਜਨਰਲ ਸਕੱਤਰ ਰਕੇਸ਼, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਸਾਂਝੇ ਬਿਆਨ ਵਿਚ ਲੇਖਕਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਹੈ ਕਿ ਉਹ 23 ਦਸੰਬਰ 2020 ਨੂੰ ਅੱਧੇ ਦਿਨ ਦੀ ਭੁੱਖ ਹੜਤਾਲ ਕਰਕੇ ਕਿਸਾਨ ਸੰਘਰਸ਼ ਵਿਚ ਯੋਗਦਾਨ ਪਾਉਣ। ਪੰਜਾਬੀ ਦੇ ਉਘੇ ਲੇਖਕ ਹਰਭਜਨ ਹੁੰਦਲ, ਗੁਰਬਚਨ ਭੁੱਲਰ, ਗੁਲਜ਼ਾਰ ਸੰਧੂ, ਮੋਹਨ ਭੰਡਾਰੀ, ਸੁਰਜੀਤ ਪਾਤਰ, ਫੋਟੋਗਰਾਫ਼ਰ ਹਰਭਜਨ ਸਿੰਘ ਬਾਜਵਾ, ਮੋਹਨਜੀਤ, ਡਾ. ਪਰਮਜੀਤ ਸਿੰਘ, ਪ੍ਰੋ. ਜਗਮੋਹਣ ਸਿੰਘ, ਨਰਭਿੰਦਰ ਸਿੰਘ, ਬਲਦੇਵ ਸਿੰਘ ਮੋਗਾ, ਗੁਰਨਾਮ ਕੰਵਰ, ਗੁਰਦੀਪ ਦੇਹਰਾਦੂਨ, ਖਾਲਿਦ ਹੁਸੈਨ, ਮਿੱਤਰ ਸੈਨ ਮੀਤ, ਡਾ. ਇਕਬਾਲ, ਡਾ. ਰੁਪਿੰਦਰ ਕੌਰ, ਡਾ. ਹਰਭਜਨ ਸਿੰਘ ਭਾਟੀਆ, ਮੱਖਣ ਕੁਹਾੜ, ਡਾ. ਕਰਮਜੀਤ ਸਿੰਘ, ਡਾ. ਜਸਵਿੰਦਰ ਸਿੰਘ, ਸੁਰਜੀਤ ਭੱਟੀ, ਲਖਵਿੰਦਰ ਜੌਹਲ, ਕੇਵਲ ਧਾਲੀਵਾਲ, ਸੁਸ਼ੀਲ ਦੁਸਾਂਝ, ਡਾ. ਲਾਭ ਸਿੰਘ ਖੀਵਾ, ਜਸਪਾਲ ਮਾਨਖੇੜਾ, ਡਾ. ਸੁਰਿੰਦਰ ਗਿੱਲ, ਡਾ. ਧਨਵੰਤ ਕੌਰ, ਪਾਲ ਕੌਰ, ਕਾਨਾ ਸਿੰਘ, ਜਸਵੀਰ ਕੇਸਰ, ਸੁਖਵਿੰਦਰ ਅੰਮ੍ਰਿਤ, ਮਨਜੀਤ ਇੰਦਰਾ, ਰਮੇਸ਼ ਯਾਦਵ, ਸ਼ਬਦੀਸ਼, ਡਾ. ਸਾਹਿਬ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਕੁਲਦੀਪ ਸਿੰਘ ਦੀਪ, ਹਰਬੰਸ ਹੀਉਂ, ਸੁਰਿੰਦਰ ਰਾਮਪੁਰੀ, ਡਾ. ਭੀਮਇੰਦਰ ਸਿੰਘ, ਜੁਗਿੰਦਰ ਸਿੰਘ ਨਿਰਾਲਾ, ਡਾ. ਜਨਮੀਤ, ਮਖਤਿਆਰ ਸਿੰਘ ਖੰਨਾ, ਬਲਵੀਰ ਪਰਵਾਨਾ, ਡਾ. ਰਜਨੀਸ਼ ਬਹਾਦਰ ਸਿੰਘ, ਸਤਨਾਮ ਸਿੱਘ ਜੱਸਲ, ਸੁਵਰਨ ਸਿੰਘ ਵਿਰਕ, ਡਾ. ਹਰਵਿੰਦਰ ਸਿੰਘ ਸਿਰਸਾ, ਡਾ. ਕਰਨੈਲ ਚੰਦ. ਡਾ. ਅਮਰਜੀਤ ਫ਼ਤਿਹਾਬਾਦ, ਡਾ. ਰਤਨ ਸਿੰਘ ਢਿੱਲੋਂ, ਡਾ. ਰਮੇਸ਼ ਕੁਮਾਰ ਯਮਨਾਨਗਰ, ਬਰਜਿੰਦਰ ਚੌਹਾਨ, ਬਲਵਿੰਦਰ ਸੰਧੂ, ਮੱਖਣ ਮਾਨ, ਡਾ. ਗੁਰਮੀਤ ਕੱਲਰਮਾਜਰੀ, ਮਦਨਵੀਰਾ, ਗੁਰਮੀਤ ਕੜਿਆਲਵੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਸਮੁੱਚੀ ਕਾਰਜਕਾਰਨੀ ਨੇ ਕਿਸਾਨ ਸੰਘਰਸ਼ ਨੂੰ ਪੁਰਜ਼ੋਰ ਹਮਾਇਤ ਦੇਣ ਦੀ ਅਪੀਲ ਕੀਤੀ ਹੈ।
ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕੇਂਦਰੀ ਦੀ ਅਗਵਾਈ ਵਿਚ ਲੇਖਕਾਂ ਦਾ ਵੱਡਾ ਕਾਫ਼ਲਾ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਦਿੱਲੀ ਜਾ ਕੇ ਧਰਨਾ ਦੇਵੇਗਾ।

Share This Article
Leave a Comment