ਚੰਡੀਗੜ੍ਹ, (ਅਵਤਾਰ ਸਿੰਘ) : ਬੀਤੀ ਸ਼ਾਮ ਬ੍ਰਹਿਸਪਤੀ ਅਤੇ ਸ਼ਨੀ ਗ੍ਰਹਿਆਂ ਦੇ ਸੁਮੇਲ ਨੂੰ ਦਿਖਾਉਣ ਦਾ ਪ੍ਰੋਗਰਾਮ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਰੋਟਰੀ ਕਲੱਬ ਇੰਟਰਨੈਸ਼ਨ ਨਾਲ ਮਿਲਕੇ ਸਾਂਝੇ ਤੌਰ ਤੇ ਉਲੀਕਿਆ ਗਿਆ। ਇਸ ਮੌਕੇ 200 ਤੋਂ ਵੱਧ ਸਕੂਲੀ ਬੱਚਿਆਂ ਨੇ ਇਹਨਾਂ ਦੋਵਾਂ ਗ੍ਰਹਿਆਂ ਦੇ ਸੁਮੇਲ ਨੂੰ ਬਹੁਤ ਨਜ਼ਦੀਕ ਤੋਂ ਦੇਖਿਆ। ਖੁਗੋਲ ਵਿਗਿਆਨ ਦਾ ਇਹ ਅਦਭੁੱਤ ਨਜ਼ਾਰਾ 21 ਦਸੰਬਰ ਦੀ ਸ਼ਾਮ ਨੂੰ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਸ਼ਨੀ ਅਤੇ ਬ੍ਰਹਿਸਪਤੀ ਦੋਵੇਂ 0.1 ਡਿਗਰੀ ‘ਤੇ ਇੱਕਠੇ ਹੋਏ। ਅਜਿਹਾ ਪਹਿਲਾਂ ਕਦੇ ਵੀ ਨਹੀਂ ਹੋਇਆ। ਇਸ ਪ੍ਰੋਗਰਾਮ ਦਾ ਆਯੋਜਨ ਖਾਲਸਾ ਸੀਨੀਆਰ ਸੈਕੰਡਰੀ ਸਕੂਲ ਖਰੜ ਵਿਖੇ ਕੀਤਾ ਗਿਆ।
ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆ ਸਾਇੰਸ ਸਿਟੀ ਦੀ ਡਾਇਰੈਕਟਰ ਡਾ.ਨੀਲਿਮਾ ਜੇਰਥ ਨੇ ਦੱਸਿਆ ਕਿ ਅਜਿਹਾ ਅਦਭੁੱਤ ਨਜ਼ਾਰਾਂ ਕਦੇ ਕਤਈ ਹੀ ਹੁੰਦਾ ਹੈ, ਇਹ ਸੁਮੇਲ ਅੱਜ ਤੋਂ 400 ਸਾਲ ਪਹਿਲਾਂ ਹੋਇਆ ਸੀ ਪਰ ਦੇਖਿਆ 1226 ਈ.ਵੀ ਵਿਚ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਇੰਸ ਸਿਟੀ ਅਜਿਹੀਆਂ ਖਗੋਲੀ ਘਟਨਾਵਾਂ ਨੂੰ ਦਿਖਾਉਣ ਲਈ ਹਮੇਸ਼ਾਂ ਯਤਨਸ਼ੀਲ ਰਿਹਾ ਹੈ ਅਤੇ ਪੁਲਾੜ ਵਿਚ ਵਾਪਰੀਆਂ ਦੀਆਂ ਅਜਿਹੀਆਂ ਘਟਾਨਾਵਾਂ ਨੂੰ ਟੈਲੀਸਕੋਪਾਂ ਰਾਹੀਂ ਬਹੁਤ ਨੇੜਿਓ ਅਤੇ ਸਪਸ਼ਟ ਰੂਪ ਵਿਚ ਦਿਖਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਦਿਅਕ ਅਦਾਰਿਆਂ ਵਲੋਂ ਸਾਇੰਸ ਸਿਟੀ ਨੂੰ ਬੁਲਾਇਆ ਜਾਂਦਾ ਹੈ, ਸਾਇੰਸ ਸਿਟੀ ਦੇ ਮਾਹਿਰ ਮੈਂਬਰਾਂ ਦੀ ਟੀਮ ਉੱਥੇ ਜਾ ਕੇ ਸ਼ਕਤੀਸ਼ਾਲੀ ਟੈਲੀ ਸਕੋਪਾਂ ਰਾਹੀਂ ਵਿਦਿਆਰਥੀਆਂ ਨੂੰ ਰਾਤ ਦੇ ਅਕਾਸ਼ੀ ਪਰਿਵਰਤਨਾਂ ਨੂੰ ਦਿਖਾਉਂਦੀ ਹੈ। ਇਸ ਮੌਕੇ ਰੋਟੇਰੀਅਨ ਸਿੰਘ, ਮੈਂਬਰ ਪੰਜਾਬ ਇਨਫ਼ਰਾ ਸਟਰਾਕਚਰ ਰੈਗੂਲੇਟਰੀ ਅਥਾਰਟੀ ਨੇ ਦੱਸਿਆ ਕਿ ਦੋਵੇ ਗ੍ਰਹਿਆਂ ਇਕ ਦੂਸਰੇ ਨੇੜੇ ਤਾਂ 15 ਮਾਰਚ 2080 ਨੂੰ ਵੀ ਆਉਣਗੇ ਪਰ ਇਹਨਾਂ ਦਾ ਸੁਮੇਲ ਨੂੰ 2400 ਈਸਵੀ ਵਿਚ ਹੀ ਦੇਖਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਇਹਨਾਂ ਗ੍ਰਹਿਆਂ ਦੇ ਸੂਰਜ ਦੁਆਲੇ ਵੱਖੋਂ ਵਖਰੇ ਪੱਥ ‘ਤੇ ਵਖਰੀ ਵਖਰੀ ਗਤੀ ਨਾਲ ਘੁੰਮਣ ਕਾਰਨ ਵਪਾਰਦੀਆਂ ਹੈ। ਇਸ ਕੋਵਿਡ-19 ਦੇ ਬਚਾਅ ਸਬੰਧੀ ਸਾਰੇ ਮਾਪਦੰਡਾਂ ਨੂੰ ਅਪਣਾਇਆ ਗਿਆ।