ਨਿਊਜ਼ ਡੈਸਕ: ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦਾ ਬੇਟਾ ਤੈਮੂਰ ਅੱਜ 4 ਸਾਲਾ ਦਾ ਹੋ ਗਿਆ ਹੈ। ਤੈਮੂਰ ਜਨਮ ਤੋਂ ਹੀ ਸੁਰਖੀਆ ‘ਚ ਰਿਹਾ ਹੈ ਅਤੇ ਆਪਣੇ ਨਾਮ ਕਾਰਨ ਵੀ ਤੈਮੂਰ ਕਾਫ਼ੀ ਚਰਚਾ ‘ਚ ਰਿਹਾ ਸੀ।
ਕਰੀਨਾ ਨੇ ਹਾਲ ਹੀ ਵਿੱਚ ਦੱਸਿਆ ਕਿ ਤੈਮੂਰ ਦੇ ਨਾਮ ‘ਤੇ ਕਾਫ਼ੀ ਵਿਵਾਦ ਹੋਇਆ ਸੀ, ਲੋਕਾ ਨੇ ਕਿਹਾ ਤੈਮੂਰ ਨਾਮ ਹਮਲਾਵਰ ਸ਼ਾਸ਼ਕ ਦਾ ਨਾਮ ਸੀ। ਜਿਸ ਕਾਰਨ ਲੋਕਾਂ ਨੇ ਕਰੀਨਾ ਅਤੇ ਸੈਫ਼ ਦੀ ਬਹੁਤ ਨਿੰਦਾ ਕੀਤੀ ਸੀ। ਕਰੀਨਾ ਨੇ ਕਿਹਾ ਉਸ ਵੇਲੇ ਉਹ ਇੱਕ ਮਾਂ ਹੋਣ ਦੇ ਨਾਤੇ ਬਹੁਤ ਡਰ ਗਈ ਸੀ। ਕਰੀਨਾ ਨੇ ਕਿਹਾ ਕਿ ਡਿਲੀਵਰੀ ਦੇ 8 ਘੰਟੇ ਬਾਅਦ ਤੈਮੂਰ ਦੇ ਨਾਮ ‘ਤੇ ਵਿਵਾਦ ਕਾਰਨ ਮੈਂ ਰੋਣ ਲੱਗ ਗਈ ਸੀ। ਇਹ ਮੇਰਾ ਨਿੱਜੀ ਫੈਸਲਾ ਸੀ ਕਿ ਮੈਂ ਜੋ ਮਰਜ਼ੀ ਨਾਮ ਰੱਖਾ।
ਇਸ ਦੇ ਨਾਲ ਹੀ ਕਰੀਨਾ ਨੇ ਕਿਹਾ ਕਿ ਤੈਮੂਰ ਨਾਮ ਇਸ ਦੇ ਇਤਿਹਾਸ ਕਰਕੇ ਨਹੀਂ ਬਲਕਿ ਇਸਦੇ ਨਾਮ ਦੇ ਮਤਲਬ ਨੂੰ ਦੇਖਦੇ ਹੋਏ ਰੱਖਿਆ ਗਿਆ ਹੈ ਤੈਮੂਰ ਦਾ ਮਤਲਬ ਹੈ – ਸ਼ਕਤੀਸ਼ਾਲੀ। ਦੁਨੀਆ ਵਿੱਚ ਕਈ ਲੋਕਾਂ ਦਾ ਨਾਮ ਤੈਮੂਰ ਹੈ। ਮੈਂਨੂੰ ਇਹ ਨਾਮ ਪਸੰਦ ਸੀ ਅਤੇ ਮੈਂ ਆਪਣੇ ਬੇਟੇ ਦਾ ਇਹ ਨਾਮ ਰੱਖ ਦਿੱਤਾ।