ਨਿਊਜ਼ ਡੈਸਕ: ਸੰਯੁਕਤ ਅਰਬ ਅਮੀਰਾਤ ‘ਚ ਭਾਰਤੀ ਮੂਲ ਦਾ ਅਰਬਪਤੀ ਬੀ.ਆਰ ਸ਼ੈੱਟੀ ਆਪਣਾ ਕਾਰੋਬਾਰ ਇਜ਼ਰਾਇਲ-ਯੂਏਈ ਕੰਸੋਰਟੀਅਮ ਨੂੰ ਸਿਰਫ਼ ਇਕ ਡਾਲਰ ਵਿੱਚ ਵੇਚ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਤੋਂ ਹੀ ਉਸ ਦਾ ਕਾਰੋਬਾਰ ਡੁੱਬਣਾ ਸ਼ੁਰੂ ਹੋ ਗਿਆ ਸੀ। ਉਸ ਦੀ ਕੰਪਨੀਆਂ ‘ਤੇ ਨਾ ਸਿਰਫ ਅਰਬਾਂ ਡਾਲਰ ਦਾ ਕਰਜ਼ਾ ਹੈ, ਬਲਕਿ ਸ਼ੈੱਟੀ ਖਿਲਾਫ ਧੋਖਾਧੜੀ ਦੇ ਮਾਮਲੇ ਦੀ ਵੀ ਜਾਂਚ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਸੰਬਰ ‘ਚ ਬੀ.ਆਰ ਸ਼ੈੱਟੀ ਦੇ ਕਾਰੋਬਾਰ ਦੀ ਬਾਜ਼ਾਰ ‘ਚ ਕੀਮਤ 1.5 ਅਰਬ ਪੌਂਡ (2 ਅਰਬ ਡਾਲਰ) ਸੀ, ਜਦਕਿ ਉਸ ‘ਤੇ ਇੱਕ ਅਰਬ ਡਾਲਰ ਦਾ ਕਰਜ਼ਾ ਸੀ। ਸ਼ੈੱਟੀ ਦੀ ਕੰਪਨੀ ਫਾਈਨਬਲਰ ਨੇ ਐਲਾਨ ਕੀਤਾ ਕਿ ਉਹ ਗਲੋਬਲ ਫਿੰਟੈਕ ਇਨਵੈਸਮੈਂਟ ਹੋਲਡਿੰਗ ਨਾਲ ਇਕ ਸਮਝੌਤਾ ਕਰ ਰਹੀ ਹੈ , ਜੋ ਕਿ ਇਜ਼ਰਾਇਲ ਦੇ ਪ੍ਰਿਜ਼ਮ ਸਮੂਹ ਦੀ ਇਕ ਸਹਾਇਕ ਕੰਪਨੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸੌਦਾ ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਇਲ ਦੀਆਂ ਕੰਪਨੀਆਂ ਵਿਚਾਲੇ ਮਹੱਤਵਪੂਰਨ ਵਪਾਰਕ ਲੈਣ-ਦੇਣ ਵਾਰੇ ਵੀ ਹੈ।
ਬੀਆਰ ਸ਼ੈੱਟੀ ਨੇ 1980 ਵਿੱਚ ਅਮੀਰਾਤ ਵਿੱਚ ਸਭ ਤੋਂ ਪੁਰਾਣੀ ਸੰਪਤੀ ਯੂਏਈ ਐਕਸਚੇਂਜ ਨਾਲ ਸ਼ੁਰੂਆਤ ਕੀਤੀ ਸੀ।