ਨਵੀਂ ਦਿੱਲੀ: ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਘਰ ਦੋ ਮਹੀਨੇ ਪਹਿਲਾਂ ਪੁੱਤਰ ਹੋਣ ਦੀ ਖੁਸ਼ਖਬਰੀ ਆਈ ਸੀ । ਸਪਨਾ ਦੇ ਮਾਂ ਬਣਨ ਦੀ ਖ਼ਬਰ , ਉਸਦੇ ਵਿਆਹ ਦੀ ਖਬਰ ਤੋਂ ਪਹਿਲਾਂ ਸਾਹਮਣੇ ਆਈ ਗਈ ਸੀ। ਸਪਨਾ ਦੇ ਬੇਟਾ ਪੈਦਾ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਸਪਨਾ ਨੇ ਚੁੱਪ-ਚਪੀਤੇ ਵਿਆਹ ਕਰਵਾ ਲਿਆ ਸੀ।
ਕੋਰੋਨਾ ਕਾਲ ਦੌਰਾਨ, ਸਪਨਾ ਚੌਧਰੀ ਨੇ ਆਪਣੀ ਜ਼ਿੰਦਗੀ ਦਾ ਇਕ ਨਵਾਂ ਸਫਰ ਸ਼ੁਰੂ ਕੀਤਾ, ਜਿਸ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕ ਜਾਣਨਾ ਚਾਹੁੰਦੇ ਹਨ। ਪ੍ਰਸ਼ੰਸਕਾਂ ਦੀ ਇਸ ਉਤਸੁਕਤਾ ਨੂੰ ਵੇਖਦੇ ਹੋਏ ਹੁਣ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਂਊਟ ‘ਤੇ ਆਪਣੇ ਬੇਟੇ ਦੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਜ਼ਬਰਦਸਤ ਪਿਆਰ ਮਿਲ ਰਿਹਾ ਹੈ। ਸਪਨਾ ਚੌਧਰੀ ਨੇ ਕੁਝ ਘੰਟੇ ਪਹਿਲਾਂ ਇਸ ਤਸਵੀਰ ਨੂੰ ਸਾਂਝਾ ਕੀਤਾ ਸੀ।
View this post on Instagram
ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਂਊਟ ‘ਤੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ‘ ਚ ਉਹ ਆਪਣੇ ਬੇਟੇ ਨੂੰ ਗਲੇ ਲਗਾਉਂਦੀ ਨਜ਼ਰ ਆ ਰਹੀ ਹੈ। ਲੋਕ ਅਕਸਰ ਸਪਨਾ ਚੌਧਰੀ ਨੂੰ ਡਾਂਸ ਕਰਦੇ ਵੇਖਦੇ ਹਨ, ਪਰ ਮਾਂ ਦਾ ਰੂਪ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਆਇਆ ਹੈ।