ਅੰਮ੍ਰਿਤਸਰ : ਕਿਸਾਨ ਅੰਦੋਲਨ ਦੇ ਚੱਲਦੇ ਹੋਏ ਰੇਲਵੇ ਵਿਭਾਗ ਵੱਲੋਂ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ। ਬੀਤੇ ਦਿਨ ਵੀ ਕਿਸਾਨ ਜਥੇਬੰਦੀਆਂ ਨੇ ਲੋਕਪਾਲ ਵਰਗਾ ਅੰਦੋਲਨ ਕਰਨ ਦੀ ਕੇਂਦਰ ਨੂੰ ਚੇਤਾਵਨੀ ਦਿੱਤੀ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਤਾਂ ਪੰਜਾਬ ‘ਚ ਮੁੜ ਤੋਂ ਰੇਲਾਂ ਰੋਕੀਆਂ ਜਾਣਗੀਆਂ। ਜਿਸ ਦੇ ਚਲਦੇ ਹੋਏ ਰੇਲਵੇ ਨੇ ਪੰਜਾਬ ਨੂੰ ਆਉਣ ਵਾਲੀਆਂ 4 ਟਰੇਨਾਂ ਰੱਦ ਕਰ ਦਿੱਤੀਆਂ ਅਤੇ 4 ਗੱਡੀਆਂ ਦੇ ਰੂਟ ਬਦਲ ਦਿੱਤੇ।
11 ਦਸੰਬਰ ਨੂੰ ਸਿਆਲਦਾ – ਅੰਮ੍ਰਿਤਸਰ ਐਕਸਪ੍ਰੈਸ ਟਰੇਨ ਨੂੰ ਰੇਲਵੇ ਵਿਭਾਗ ਨੇ ਰੱਦ ਕਰ ਦਿੱਤਾ ਹੈ। ਇਸੇ ਤਰ੍ਹਾ 13 ਦਸੰਬਰ ਨੂੰ ਵੀ ਅੰਮ੍ਰਿਤਸਰ-ਸਿਆਲਦਾ ਸਪੈਸ਼ਲ ਟਰੇਨ ਬੰਦ ਹੀ ਰਹੇਗੀ। ਮੁੰਬਈ ਸੈਂਟ੍ਰਲ-ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ, ਜੈਨਗਰ-ਅੰਮ੍ਰਿਤਸਰ ਐਕਸਪ੍ਰੈਸ ਦੇ ਰੂਟਾਂ ‘ਚ ਵੀ ਤਬਦੀਲੀ ਕੀਤੀ ਗਈ ਹੈ।