ਇੰਗਲੈਂਡ ‘ਚ ਭਾਰਤੀ ਮੂਲ ਦੇ ਵਿਅਕਤੀ ‘ਤੇ ਆਪਣੀ ਮਾਂ ਦਾ ਕਤਲ ਕਰਨ ਦੇ ਲੱਗੇ ਦੋਸ਼

TeamGlobalPunjab
1 Min Read

ਲੰਦਨ: ਬ੍ਰਿਟੇਨ ‘ਚ ਭਾਰਤੀ ਮੂਲ ਦੇ ਵਿਅਕਤੀ ‘ਤੇ ਅਪਣੀ ਮਾਂ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। 31 ਸਾਲਾ ਸ਼ਨੀਲ ਪਟੇਲ ਨੂੰ ਪੱਛਮੀ ਲੰਡਨ ਦੇ ਗਰੀਨਫੋਰਡ ਵਿੱਚ ਉਸ ਦੀ 62 ਸਾਲਾ ਮਾਂ ਹੰਸਾ ਪਟੇਲ ਦੇ ਸਿਰ ਵਿਚ ਸੱਟ ਲੱਗਣ ਕਾਰਨ ਮੌਤ ਹੋਣ ਤੋਂ ਬਾਅਦ ਘਰੋਂ ਗ੍ਰਿਫਤਾਰ ਕੀਤਾ ਗਿਆ।

ਸ਼ੁੱਕਰਵਾਰ ਨੂੰ ਪਟੇਲ ਨੂੰ ਲੰਦਨ ‘ਚ ਵਿੰਬਲਡਨ ਮੈਜਿਸਟ੍ਰੇਟ ਕੋਰਟ ਵਿਚ ਪੇਸ਼ ਕੀਤਾ ਗਿਆ। ਰਿਪੋਰਟਾਂ ਮੁਤਾਬਕ ਸ਼ਨੀਲ ‘ਤੇ ਮਾਂ ਦੀ ਕੁੱਟਮਾਰ ਕਰ ਕੇ ਕਤਲ ਕਰਨ ਦੇ ਦੋਸ਼ ਲੱਗੇ ਹਨ।

ਮੈਟਰੋਪੋਲਿਟਨ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਨੀਲ ਪਟੇਲ, ਮ੍ਰਿਤਕ ਹੰਸਾ ਪਟੇਲ ਦਾ ਬੇਟਾ ਹੈ। ਗਰੀਨਫੋਰਡ ਵਿਖੇ ਘਰ ‘ਚ ਇੱਕ ਔਰਤ ਦੇ ਸਿਰ ‘ਤੇ ਸੱਟ ਲੱਗਣ ਕਾਰਨ ਮੌਤ ਹੋ ਗਈ, ਜਿਸ ਤੋ ਬਾਅਦ ਪੁਲਿਸ ਨੂੰ ਬੁਲਾਏ ਜਾਣ ‘ਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ।

ਪੁਲਿਸ ਅਧਿਕਾਰੀ ਅਤੇ ਪੈਰਾਮੈਡਿਕਸ ਸਟਾਫ਼ ਦੇ ਨਾਲ ਹੀ ਇੱਕ ਪੁਲਿਸ ਹੈਲੀਕਾਪਟਰ ਉਥੇ ਗਿਆ, ਜਿੱਥੇ ਔਰਤ ਮ੍ਰਿਤ ਪਾਈ ਗਈ ਸੀ। ਮੈਟਰੋਪੌਲਿਟਨ ਵੈਸਟ ਖੇਤਰ ਕਮਾਂਡ ਦੇ ਮੁੱਖ ਅਧਿਕਾਰੀ ਪੀਟਰ ਗਾਰਡਨਰ ਨੇ ਕਿਹਾ ਕਿ ਇਹ ਇੱਕ ਦੁਖਦ ਘਟਨਾ ਹੈ ਅਤੇ ਇਸ ਮੁਸ਼ਕਲ ਘੜੀ ਵਿਚ ਪੁਲਿਸ ਪੀੜਤ ਪਰਵਾਰ ਦੇ ਨਾਲ ਹੈ।

Share This Article
Leave a Comment