ਓਮਾਨ ਵਿੱਚ ਫਸੀਆਂ ਲੜਕੀਆਂ ਦੀ ਵਤਨ ਵਾਪਸੀ ਲਈ ਔਜਲਾ ਨੇ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ

TeamGlobalPunjab
2 Min Read

ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਇਕ ਪੱਤਰ ਲਿਖ ਕੇ ਓਮਾਨ ਵਿਚ ਫੱਸੀਆ ਬੇਸਹਾਰਾ ਅਤੇ ਮਜਬੂਰ ਔਰਤਾਂ ਵੱਲ ਧਿਆਨ ਦੁਆਉਂਦਿਆਂ ਦੱਸਿਆ ਕਿ ਘਰੋਂ ਰੋਜ਼ੀ-ਰੋਟੀ ਦੀ ਭਾਲ ਵਿੱਚ ਗਈਆਂ ਇਹ ਮਜ਼ਬੂਰਨ ਲੜਕੀਆਂ ਤੇ ਔਰਤਾਂ ਸਰੀਰਕ ਤੇ ਮਾਨਸਿਕ ਯਾਤਨਾਵਾਂ ਦਾ ਸ਼ਿਕਾਰ ਹੋ ਰਹੀਆਂ ਹਨ।

ਉਨਾਂ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਉਹਨਾਂ ਨੇ ਇਸ ਤੋਂ ਪਹਿਲਾਂ 9 ਜੂਨ, 15 ਜੂਨ , 22 ਅਕਤੂਬਰ ਨੂੰ ਈ-ਮੇਲ ਤੇ ਪੱਤਰ ਲਿਖ ਕੇ ਇਸ ਗੰਭੀਰ ਮਸਲੇ ਦੇ ਹੱਲ ਲਈ ਕਦਮ ਚੁੱਕਣ ਅਤੇ ਇਨ੍ਹਾਂ ਮਜ਼ਬੂਰ ਹੋਈਆਂ ਔਰਤਾਂ ਵਾਪਸ ਨੂੰ ਭਾਰਤ ਲਿਆਉਣ ਲਈ ਅਪੀਲ ਕੀਤੀ ਸੀ ਪਰ ਭਾਰਤ ਸਰਕਾਰ ਦੇ ਨਾਹ-ਪੱਖੀ ਰਵਈਏ ਦੇ ਕਾਰਨ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਸਕਿਆ। ਔਜਲਾ ਨੇ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਦੇ ਐਮ. ਡੀ ਐਸ. ਪੀ .ਸਿੰਘ ਓਬਰਾਏ ਵੱਲੋਂ ਸਰਕਾਰ ਨੂੰ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਉਹ ਇਨ੍ਹਾਂ ਲੜਕੀਆਂ ਦੀ ਵਤਨ ਵਾਪਸੀ ਲਈ ਸਾਰਾ ਖਰਚਾ ਚੁੱਕਣ ਨੂੰ ਤਿਆਰ ਹਨ ਪਰ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ।

ਔਜਲਾ ਨੇ ਇਨ੍ਹਾਂ ਲੜਕੀਆਂ ਦੀ ਵਤਨ ਵਾਪਸੀ ਲਈ ਭਾਰਤ ਸਰਕਾਰ ਨੂੰ ਜਲਦ ਤੋਂ ਜਲਦ ਠੋਸ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਉਹ ਓਮਾਨ ਅੰਬੈਸੀ ਦੇ ਬਾਹਰ ਰੋਸ ਵਜੋਂ ਧਰਨਾ ਦੇਣਗੇ ,ਜਿਸ ਦੀ ਜ਼ਿੰਮੇਵਾਰੀ ਵਿਦੇਸ਼ ਮੰਤਰਾਲੇ ਦੀ ਹੋਵੇਗੀ।

Share this Article
Leave a comment