ਜਦੋਂ ਸਾਰਾ ਅਲੀ ਖ਼ਾਨ ਸੜਕ ‘ਤੇ ਕਰਨ ਲੱਗੀ ਡਾਂਸ, ਭਿਖਾਰਨ ਸਮਝ ਕੇ ਪੈਸੇ ਦੇਣ ਲੱਗੇ ਲੋਕ, ਦੇਖੋ ਵੀਡੀਓ

TeamGlobalPunjab
2 Min Read

ਮੁੰਬਈ: ਪਟੌਦੀ ਪਰਿਵਾਰ ਦੀ ਧੀ ਅਤੇ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਅਕਸਰ ਹੀ ਸੁਰਖੀਆਂ ਵਿੱਚ ਛਾਈ ਰਹਿੰਦੀ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਤਸਵੀਰਾਂ ਅਤੇ ਵੀਡੀਓ ਚਰਚਾ ‘ਚ ਬਣੀਆਂ ਰਹਿੰਦੀਆਂ ਹਨ। ਇਸ ਵਿਚਾਲੇ ਸਾਰਾ ਦੀ ਇਕ ਵੀਡੀਓ ਚਰਚਾ ਵਿੱਚ ਹੈ ਜੋ ਉਨ੍ਹਾਂ ਦੇ ਫੈਨਸ ਵਲੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿੱਚ ਸਾਰਾ ਦੱਸਦੀ ਨਜ਼ਰ ਆ ਰਹੀ ਹਨ ਕਿ ਕਿਵੇਂ ਇੱਕ ਵਾਰ ਕੁਝ ਲੋਕਾਂ ਨੇ ਉਨ੍ਹਾਂ ਨੂੰ ਭਿਖਾਰੀ ਸਮਝ ਲਿਆ ਸੀ ਤੇ ਉਸ ਨੂੰ ਪੈਸੇ ਦੇਣ ਲੱਗੇ ਸਨ ਇਹ ਸਾਰਾ ਦੀ ਪੁਰਾਣੀ ਵੀਡੀਓ ਹੈ ਜੋ ਇਨ੍ਹੀਂ ਦਿਨੀਂ ਵਾਈਰਲ ਹੋ ਰਹੀ ਹੈ।

ਅਸਲ ‘ਚ ਸਾਰਾ ਅਲੀ ਖ਼ਾਨ ਦਾ ਡਾਂਸਿੰਗ ਅਤੇ ਐਕਟਿੰਗ ਵੱਲ ਹਮੇਸ਼ਾ ਝੁਕਾਅ ਰਿਹਾ ਹੈ ਜੋ ਉਨ੍ਹਾਂ ਦੇ ਪੁਰਾਣੇ ਵੀਡੀਓਜ਼ ਤੋਂ ਵੀ ਸਾਬਤ ਹੁੰਦਾ ਹੈ। ਇੰਝ ਹੀ ਇਸ ਵੀਡੀਓ ਵਿੱਚ ਸਾਰਾ ਆਪਣੇ ਬਚਪਨ ਦੀ ਇੱਕ ਘਟਨਾ ਵਾਰੇ ਗੱਲ ਕਰਦੇ ਹੋਏ ਕਹਿ ਰਹੀ ਹਨ। ਅਸੀਂ ਸ਼ਾਪਿੰਗ ਲਈ ਗਏ ਸੀ ਮੈਂ ਆਪਣੇ ਭਰਾ ਇਬਰਾਹਿਮ ਦੇ ਨਾਲ ਬਾਹਰ ਸੀ ਅਤੇ ਮੰਮੀ ਪਾਪਾ ਦੁਕਾਨ ਦੇ ਅੰਦਰ ਚਲੇ ਗਏ। ਇਸ ਦੌਰਾਨ ਮੈਂ ਅਚਾਨਕ ਨੱਚਣਾ ਸ਼ੁਰੂ ਕਰ ਦਿੱਤਾ।

ਲੋਕਾਂ ਨੇ ਮੈਨੂੰ ਡਾਂਸ ਕਰਦਾ ਵੇਖ ਮੈਨੂੰ ਪੈਸੇ ਦੇਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਲੱਗਿਆ ਕਿ ਮੈਂ ਭੀਖ ਮੰਗ ਰਹੀ ਹਾਂ। ਮੈਂ ਪੈਸੇ ਰੱਖ ਲਏ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਪੈਸੇ ਮਿਲ ਰਹੇ ਹਨ ਤਾਂ ਕੁਝ ਵੀ ਕਰੋ ਅਤੇ ਕਰਦੇ ਰਹੋ। ਮੈਂ ਹੋਰ ਨੱਚਣਾ ਸ਼ੁਰੂ ਕਰ ਦਿੱਤਾ ਇੰਨੇ ਵਿੱਚ ਮੰਮੀ ਅਤੇ ਪਾਪਾ ਬਾਹਰ ਆਏ ਤਾਂ ਸਾਡੀ ਹਾਊਸ ਹੈਲਪਰ ਨੇ ਉਨ੍ਹਾਂ ਨੂੰ ਦੱਸਿਆ ਕਿ ਦੇਖੋ ਸਾਰਾ ਇਨ੍ਹਾਂ ਨੂੰ ਕਿਊਟ ਲੱਗ ਰਹੀ ਹੈ ਕਿ ਇਨ੍ਹਾਂ ਲੋਕਾਂ ਨੇ ਇਸ ਨੂੰ ਪੈਸੇ ਦੇ ਦਿੱਤੇ। ਇਸ ‘ਤੇ ਮੇਰੀ ਮਾਂ ਨੇ ਕਿਹਾ ਇਹ ਕਿਊਟ ਨਹੀਂ ਭਿਖਾਰਨ ਲੱਗ ਰਹੀ ਹੈ ਇਸ ਲਈ ਪੈਸੇ ਦਿੱਤੇ।

Share This Article
Leave a Comment