ਚੰਡੀਗੜ੍ਹ, (ਅਵਤਾਰ ਸਿੰਘ): ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਅਤੇ ਬਾਲੀਵੁਡ ਦੇ ਮਹਾਨਾਇਕ ਅਨੁਪਮ ਖੇਰ ਦੀ ਪਤਨੀ ਸ਼੍ਰੀਮਤੀ ਕਿਰਨ ਖੇਰ ਦੇ ਹੱਥ ਦੀ ਹੱਡੀ ਵਿਚ ਫਰੈਕਚਰ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੀਮਤੀ ਖੇਰ ਵੀਰਵਾਰ ਨੂੰ ਸਵੇਰੇ ਗੁਸਲਖਾਨੇ ਵਿੱਚ ਨਹਾਉਂਦੇ ਸਮੇਂ ਅਚਾਨਕ ਤਿਲਕ ਜਾਣ ਕਾਰਨ ਉਨ੍ਹਾਂ ਦੇ ਹੱਥ ਦੀ ਹੱਡੀ ਵਿੱਚ ਫਰੈਕਚਰ ਹੋ ਗਿਆ। ਉਨ੍ਹਾਂ ਨੂੰ ਤੁਰੰਤ ਸੈਕਟਰ 32 ਦੇ ਸਰਕਾਰੀ ਹਸਪਤਾਲ ਅਤੇ ਕਾਲਜ ਦੇ ਐਮਰਜੈਂਸੀ ਵਾਰਡ ਵਿਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਉਨ੍ਹਾਂ ਦੇ ਹੱਥ ਦਾ ਐਕਸਰੇ ਲੈਣ ਤੋਂ ਬਾਅਦ ਇਲਾਜ਼ ਸ਼ੁਰੂ ਕਰ ਦਿੱਤਾ। ਰਿਪੋਰਟ ਵਿੱਚ ਮਾਮੂਲੀ ਫਰੈਕਚਰ ਦੱਸਿਆ ਗਿਆ ਹੈ। ਡਾਕਟਰਾਂ ਨੇ ਇਲਾਜ ਸ਼ੁਰੂ ਕਰ ਦਿੱਤਾ ਹੈ। ਕੋਵਿਡ-19 ਦੇ ਮੱਦੇਨਜ਼ਰ ਕਿਰਨ ਖੇਰ ਨਿਯਮਾਂ ਦੀ ਪਾਲਣਾ ਕਰਦੇ ਹੋਏ ਭੀੜ ਵਾਲੀ ਥਾਂ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਦੇ ਸਨ।