ਮਨਜਿੰਦਰ ਸਿਰਸਾ ਨੇ ਸਰਨਾ ਧੜੇ ਵੱਲੋਂ ਲਾਏ ਦੋਸ਼ ਸਿਰੇ ਤੋਂ ਕੀਤੇ ਖਾਰਜ

TeamGlobalPunjab
5 Min Read

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅਖੌਤੀ ਭਿ੍ਰਸ਼ਟਾਚਾਰ ਕੇਸ ਵਿਚ ਉਹਨਾਂ ਵੱਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ ਕਿਉਕਿ ਇਹ ਕੇਸ ਹੋਰ ਕੁਝ ਨਹੀਂ ਬਲਕਿ ਤੱਥਾਂ ਨੁੰ ਤੋੜ ਮਰੋੜ ਕੇ ਪੇਸ਼ ਕੀਤੀ ਗਈ ਕਾਰਵਾਈ ਹੈ।

ਇਥੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਹੋਰ ਅਹੁਦੇਦਾਰਾਂ ਦੇ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਰਸਾ ਨੇ ਅਦਾਲਤੀ ਹੁਕਮਾਂ ਸਮੇਤ ਕੇਸ ਦੇ ਤੱਥ ਮੀਡੀਆ ਤੇ ਦਿੱਲੀ ਦੇ ਲੋਕਾਂ ਸਾਹਮਣੇ ਰੱਖੇ ਤੇ ਦੱਸਿਆ ਕਿ ਜਿਸ ਤਰੀਕੇ ਦਾ ਘੁਟਾਲਾ ਦੱਸਿਆ ਜਾ ਰਿਹਾ ਹੈ, ਅਜਿਹਾ ਕੋਈ ਘੁਟਾਲਾ ਹੋਇਆ ਹੀ ਨਹੀਂ ਹੈ। ਉਹਨਾ ਕਿਹਾ ਕਿ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਉਹਨਾਂ ਦੀ ਜੁੰਡਨੀ ਨੇ ਦਾਅਵਾ ਕੀਤਾ ਹੈ ਕਿ ਇਕੋ ਕੰਮ ਲਈ ਟੈਂਟ ਵਾਸਤੇ ਦੋ ਅਦਾਇਗੀ ਕੀਤੀ ਗਈ ਜੋ ਕਿ ਬਿਲਕੁਲ ਝੂਠਾ ਤੇ ਬੇਬੁਨਿਆਦ ਦਾਅਵਾ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਅਦਾਇਗੀ ਸਿਰਫ ਇਕ ਧਿਰ ਨੂੰ ਕੀਤੀ ਗਈ। ਉਹਨਾਂ ਕਿਹਾ ਕਿ ਅਦਾਲਤ ਨੇ ਵੀ ਇਹ ਮੰਨਿਆ ਹੈ ਕਿ ਮੈਸ. ਰਾਜਾ ਟੈਂਟ ਤੇ ਮੈਸ. ਰਾਇਜ਼ਿੰਗ ਬੈਲ ਦਾ ਮਾਲਕ ਇਕੋ ਹੈ ਤੇ ਇਹ ਤੱਥ ਅਦਾਲਤੀ ਹੁਕਮਾਂ ਵਿਚ ਵੀ ਦਰਜ ਹੈ। ਉਹਨਾਂ ਕਿਹਾ ਕਿ ਸਤੀਸ਼ ਪ੍ਰਰੂਥੀ ਉਰਫ ਰਾਜਾ ਪ੍ਰਰੂਥੀ ਨੇ ਵੀ ਅਦਾਲਤ ਵਿਚ ਮੰਨਿਆ ਹੈ ਕਿ ਉਸ ਕੋਲ ਸਰਵਿਸ ਟੈਕਸ ਨੰਬਰ ਨਹੀਂ ਸੀ ਜਿਸ ਕਾਰਨ ਦਿੱਲੀ ਗੁਰਦੁਆਰਾ ਕਮੇਟੀ ਨੈ ਉਸਨੂੰ ਅਦਾਇਗੀ ਕਰਨ ਤੋਂ ਨਾਂਹ ਕਰ ਦਿੱਤੀ ਤੇ ਉਸਨੇ ਫਿਰ ਨਵੇਂ ਸਿਰੇ ਤੋਂ ਮੈਸ ਰਾਇਜ਼ਿੰਗ ਬੈਲ ਚਲਾਨ ਅਦਾਇਗੀ ਵਾਸਤੇ ਪੇਸ਼ ਕੀਤੇ। ਉਸਨੇ ਅਦਾਲਤ ਨੁੰ ਇਹ ਵੀ ਦੱਸਿਆ ਕਿ ਉਸਨੇ ਦਿੱਲੀ ਗੁਰਦੁਆਰਾ ਕਮੇਟੀ ਨੁੰ 2 ਕਰੋੜ ਰੁਪਏ ਮੁੱਲ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਿਸ ਵਿਚੋਂ ਕਮੇਟੀ ਨੇ ਸਿਰਫ 70 ਲੱਖ ਰੁਪਏ ਦੀ ਅਦਾਇਗੀ ਕੀਤੀ ਹੈ ਤ 80 ਲੱਖ ਰੁਪਏ ਦੀ ਅਦਾਇਗੀ ਬਾਕੀ ਹੈ। ਉਹਨਾਂ ਦੱਸਿਆ ਕਿ ਅਦਾਲਤੀ ਹੁਕਮ ਵਿਚ ਕਿਹਾ ਗਿਆ ਕਿ ਤਤਕਾਲੀ ਪ੍ਰਧਾਨ, ਜੋ ਕਿ ਮਨਜੀਤ ਸਿੰਘ ਜੀ ਕੇ ਹਨ, ਦੀ ਭੂਮਿਕਾ ਦੀ ਵੀ ਜਾਂਚ ਦੀ ਜ਼ਰੂਰਤ ਹੈ ਤੇ ਫਿਰ ਅਜਿਹੇ ਹਾਲਾਤਾਂ ਵਿਚ ਉਹਨਾਂ ਸਿਰ ਦੋਸ਼ ਕਿਵੇਂ ਮੜ੍ਹਿਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਭਾਵੇਂ ਅਦਾਲਤ ਵਿਚ ਇਹ ਦੱਸਿਆ ਗਿਆ ਕਿ ਅਦਾਇਗੀ ਲੈਟਹੈਡ ’ਤੇ ਕੀਤੀ ਗਈ ਨਾ ਕਿ ਅਸਲ ਬਿੱਲਾਂ ’ਤੇ, ਇਹ ਤੱਥ ਵੀ ਗਲਤ ਹੀ ਨਹੀਂ ਬਲਕਿ ਆਧਾਰਹੀਣ ਦੋਸ਼ ਹੈ। ਉਹਨਾਂ ਹਿਕਾ ਕਿ ਅਸਲੀਅਤ ਇਹ ਹੈ ਕਿ ਉਦੋਂ ਅਦਾਇਗੀ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਲਿਖਤੀ ਮਨਜ਼ੂਰੀ ਨਾਲ ਕੀਤੀ ਗਹੀ ਸੀ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਕਿੰਨੀ ਅਦਾਇਗੀ ਕੀਤੀ ਜਾਣੀ ਹੈ, ਇਸਦਾ ਜ਼ਿਕਰ ਵੀ ਮਨਜੀਤ ਸਿੰਘ ਜੀ ਕੇ ਨੇ ਆਪਣੇ ਨਾਲ ਲਿਖ ਕੇ ਕੀਤਾ ਸੀ।

ਸਿਰਸਾ ਨੇ ਕਿਹਾ ਕਿ ਕੇਸ ਧਾਰਾ 156 (3) ਤਹਿਤ ਚਲਦਾ ਹੋਣ ਕਾਰਨ ਉਹ ਅਦਾਲਤ ਵਿਚ ਪੇਸ਼ ਹੋ ਕੇ ਆਪਣਾ ਪੱਖ ਨਹੀਂ ਰੱਖ ਸਕਦੇ ਪਰ ਇੲ ਸੱਚਾਈ ਹੈ ਕਿ ਸਰਨਾ ਭਰਾਵਾਂ ਨੇ ਅਦਾਇਗੀ ਲੈਟਹੈਡ ’ਤੇ ਹੋਣ ਦੀ ਗੱਲ ਕਰ ਕੇ ਅਦਾਲਤ ਨੂੰ ਗੰੁਮਰਾਹ ਕੀਤਾ ਹੈ।

ਸਰਨਾ ਤੇ ਉਹਨਾਂ ਦੀ ਜੁੰਡਨੀ ’ਤੇ ਤਿੱਖਾ ਹਮਲਾ ਬੋਲਦਿਆਂ ਸਿਰਸਾ ਨੇ ਉਹਨਾਂ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਆਪਣੇ ਨਵੇਂ ਬਣੇ ਸਾਥੀ ਮਨਜੀਤ ਸਿੰਘ ਜੀ ਕੇ ਬਾਰੇ ਕਿਉ ਚੁੱਪ ਹਨ ? ਉਹਨਾਂ ਕਿਹਾ ਕਿ ਜੇਕਰ ਬਿੱਲਾਂ ਵਿਚ ਕੁਝ ਗਲਤ ਸੀ ਤਾਂ ਫਿਰ ਮਨਜੀਤ ਸਿੰਘ ੀਜ ਕੇ ਨੇ ਕੈਲਕੁਲੇਸ਼ਨ ਸ਼ੀਟ ਤੇ ਚੈਕਾਂ ’ਤੇ ਹਸਤਾਖਰ ਕਿਉ ਕੀਤੇ ?

ਉਹਨਾਂ ਹੋਰ ਦੱਸਿਆ ਕਿ ਰੈਣ ਬਸੇਰਾ ਮਨਜੀਤ ਸਿੰਘ ਜੀ ਕੇ ਦੀ ਪ੍ਰਵਾਨਗੀ ਨਜਾਲ ਬਣਾਇਆ ਗਿਆ ਸੀ ਤੇ ਉਹ (ਸਿਰਸਾ) ਖੁਦ ਕੜਾਕੇ ਦੀ ਠੰਢ ਵਿਚ ਬਘੇਰੇ ਲੋਕਾਂ ਦੀ ਮਦਦ ਵਾਸਤੇ ਮੌਕੇ ’ਤੇ ਮੌਜੂਦ ਸਨ। ਉਹਨਾਂ ਕਿਹਾ ਕਿ ਜੇਕਰ ਭਾਜਪਾ ਦੇ ਐਮ ਪੀ ਮਨੋਜ ਤਿਵਾੜੀ ਨੇ ਰੈਣ ਬਸੇਰੇ ਦਾ ਦੌਰਾ ਕਰ ਲਿਆ ਤਾਂ ਕੀ ਗਲਤ ਹੋਇਆ ? ਉਹਨਾਂ ਕਿਹਾ ਕਿ ਇਸ ਨਾਲ ਦਿੱਲੀ ਗੁਰਦੁਆਰਾ ਕਮੇਟੀ ਨੂੰ ਮਾਣ ਸਨਮਾਨ ਮਿਲਿਆ ਤੇ ਪਵਿੱਤਰ ਕਾਰਜ ਲਈ ਮੀਡੀਆ ਕਵਰੇਜ ਵੀ ਮਿਲੀ।

ਦਿੱਲੀ ਗੁਰਦੁਆਰ ਕਮੇਟੀ ਦੇ ਪ੍ਰਧਾਨ ਨੇ ਮੁੜ ਦੁਹਰਾਇਆ ਕਿ ਉਬਹ ਸਿਰਫ ਇਸ ਕੇਸ ਵਿਚ ਹੀ ਨਹੀਂ ਬਲਕਿ ਕਿਸੇ ਵੀ ਕੇਸ ਵਿਚ ਕਿਸੇ ਵੀ ਤਰੀਕੇ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਹਨ। ਉਹਨਾਂ ਕਿਹਾ ਕਿ ਉਹ ਸਿਰਫ ਸੰਗਤ ਨੂੰ ਜਵਾਬਦੇਹ ਹਨ ਅਤੇ ਸੰਗਤ ਹੀ ਜਾਣਦੀ ਹੈ ਕਿ ਸਰਨਾ ਤੇ ਜੀ ਕੇ ਵੱਲੋਂ ਕੀਤਾ ਗਿਆ ਭਿ੍ਰਸ਼ਟਾਚਾਰ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆ ਰਹੀਆਂ ਚੋਣਾਂ ਵਿਚ ਮੁੱਖ ਮੁੱਦਾ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਉਹਨਾਂ ਖਿਲਾਫ ਮੌਜੂਦਾ ਕੇਸ ਨਾ ਸਿਰਫ ਸੰਗਤ ਨੂੰ ਗੋਲਕ ਚੋਰੀ ਦੇ ਮਾਮਲੇ ’ਤੇ ਗੁੰਮਰਾਹ ਕਰਨ ਦਾ ਇਕ ਯਤਨ ਹੈ ਬਲਕਿ ਉਹਵੀ ਅਜਿਹੇ ਕਿਸੇ ਵੀ ਝੂਠ ਤੇ ਗੁੰਮਰਾਹ ਪ੍ਰਚਾਰ ਤੋਂ ਡਰਨ ਵਾਲੇ ਨਹੀਂ ਹਨ।

Share This Article
Leave a Comment