ਨਿਊਜ਼ ਡੈਸਕ: ਅਮਰੀਕਾ ‘ਚ 23 ਸਾਲਾ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ ਵਜੋਂ ਹੋਈ ਹੇ ਜੋ ਕਿ ਕੈਲੀਫੋਰਨੀਆ ਦਾ ਰਹਿਣ ਵਾਲਾ ਸੀ।
ਅਮਰੀਕਾ ਦੇ ਸੂਬੇ ਟੈਕਸਸ ਦੇ ਪਬਲਿਕ ਸੇਫਟੀ ਵਿਭਾਗ ਦਾ ਕਹਿਣਾ ਹੈ ਕਿ ਕੈਲੀਫੋਰਨੀਆ ਦੇ ਸਰਬਜੀਤ ਸਿੰਘ ਦੇ ਟਰੱਕ ਦੀ I-40 ‘ਤੇ ਇਕ ਰੈਸਟ ਏਰੀਆ ਵਿਖੇ ਖੜੇ ਟਰੱਕ ਨਾਲ ਟੱਕਰ ਹੋ ਗਈ ਜਿਸ ਵਿੱਚ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ।
ਇਹ ਹਾਦਸਾ ਟੈਕਸਸ ਦੇ ਐਡਰਿਅਨ (Adrian) ਨੇੜੇ ਓਲਡੈਮ ਕਾਉਂਟੀ ਵਿਖੇ 1 ਨਵੰਬਰ ਨੂੰ ਸਵੇਰੇ 2:30 ਵਜੇ ਦੇ ਲਗਭਗ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਰੈਸਟ ਏਰੀਆ ‘ਚ ਪਾਰਕ ਕੀਤਾ ਹੋਇਆ ਟਰੱਕ ਲੀਗਲ ਢੰਗ ਨਾਲ ਖੜ੍ਹਾ ਸੀ ਪਰ ਇਹ ਹਾਦਸਾ ਕਿੰਝ ਵਾਪਰਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ।