ਨਿਊਯਾਰਕ: ਅਮਰੀਕਾ ‘ਚ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਚੋਣ ਪ੍ਰਚਾਰ ਸਿਖਰ ‘ਤੇ ਹੈ। ਤਿੰਨ ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਡੋਨਾਲਡ ਟਰੰਪ ਅਤੇ ਜੋ ਬਾਇਡਨ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਹ ਚੋਣਾਂ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਬਣਨ ਜਾ ਰਹੀਆਂ ਹਨ।
ਇਨ੍ਹਾਂ ਚੋਣਾਂ ‘ਚ ਪਿਛਲੀ ਰਾਸ਼ਟਰਪਤੀ ਚੋਣਾਂ ਦੇ ਮੁਕਾਬਲੇ ਦੁੱਗਣੀ ਰਾਸ਼ੀ ਖਰਚ ਹੋਣ ਦਾ ਅਨੁਮਾਨ ਹੈ ਇਸ ਵਾਰ ਲਗਭਗ 14 ਅਰਬ ਡਾਲਰ ਖ਼ਰਚ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਸੈਂਟਰ ਫੌਰ ਰਿਸਪਾਂਸਿਵ ਪਾਲਿਟਿਕਸ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਦੇ ਆਖਰੀ ਮਹੀਨੇ ਵਿੱਚ ਸਿਆਸੀ ਫੰਡ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਇਸ ਵਜ੍ਹਾ ਕਾਰਨ ਇਨ੍ਹਾਂ ਚੋਣਾਂ ‘ਚ ਜੋ 11 ਅਰਬ ਡਾਲਰ ਖਰਚ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ ਹੁਣ ਉਹ ਗਿਣਤੀ ਬਹੁਤ ਪਿੱਛੇ ਰਹਿ ਗਈ ਹੈ।
ਜਾਂਚਕਰਤਾਵਾਂ ਨੇ ਕਿਹਾ ਹੈ ਕਿ ਸਾਲ 2020 ਦੀਆਂ ਚੋਣਾਂ ਵਿੱਚ 14 ਅਰਬ ਡਾਲਰ ਖਰਚ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਜੋ ਚੋਣਾਂ ਵਿਚ ਖਰਚ ਹੋਣ ਵਾਲੇ ਪੈਸਿਆਂ ਦੇ ਪੁਰਾਣੇ ਸਾਰੇ ਰਿਕਾਰਡ ਤੋੜ ਦੇਵੇਗਾ।