ਅਸਮ: ਸਤੰਬਰ ਮਹੀਨੇ ਹੋਏ ਜੁਆਇੰਟ ਐਂਟਰੈਂਸ ਐਗਜ਼ਾਮ (ਜੇਈਈ) ਮੇਨਜ਼ ਵਿੱਚ ਅਸਮ ਦੇ ਟੌਪਰ ਨੀਲ ਨਕਸ਼ੱਤਰ ਦਾਸ ਅਤੇ ਉਨ੍ਹਾਂ ਦੇ ਪਿਤਾ ਡਾਕਟਰ ਜਯੋਤੀਰਮੋਯ ਦਾਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ‘ਤੇ ਫਰਜ਼ੀ ਕਹਿੰਦੀ ਦੇਖ ਬਿਠਾ ਕੇ ਟੈਸਟ ਦਿਵਾਉਣ ਦਾ ਇਲਜ਼ਾਮ ਹੈ। ਇਸ ਮਾਮਲੇ ਚ ਅਜ਼ਾਰਾ ਪੁਲਿਸ ਸਟੇਸ਼ਨ ‘ਚ ਕੇਸ ਦਰਜ ਕੀਤਾ ਗਿਆ ਹੈ ਮੁਲਜ਼ਮ ਨਕਸ਼ੱਤਰ ਨੇ ਜੇਈਈ ਮੇਨਜ਼ ਵਿੱਚ 99.8% ਨੰਬਰਾਂ ਨਾਲ ਅਸਮ ‘ਚ ਟੌਪ ਕੀਤਾ ਸੀ।
ਇਸ ਮਾਮਲੇ ‘ਚ ਟੈਸਟਿੰਗ ਸੈਂਟਰ ਦੇ ਤਿੰਨ ਕਰਮਚਾਰੀਆਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮਾਮਲੇ ‘ਚ ਸ਼ਾਮਲ ਕੁਝ ਹੋਰ ਲੋਕਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ।
ਪੁਲਿਸ ਦਾ ਮੰਨਣਾ ਹੈ ਕਿ ਇਹ ਸਿਰਫ ਕੈਂਡੀਡੇਟ ਦਾ ਕੇਸ ਨਹੀਂ ਹੈ, ਬਲਕਿ ਇਕ ਵੱਡਾ ਘੁਟਾਲਾ ਹੋ ਸਕਦਾ ਹੈ। ਪੁਲਿਸ ਮੁਤਾਬਕ ਇਨਵਿਜ਼ੀਲੇਟਰ ਨੇ ਮੁਲਜ਼ਮ ਦੀ ਮਦਦ ਕੀਤੀ ਸੀ। ਮੁਲਜ਼ਮ ਪੇਪਰ ਵਾਲੇ ਦਿਨ ਸੈਂਟਰ ‘ਚ ਤਾਂ ਗਿਆ ਸੀ, ਪਰ ਉੱਤਰ ਪੁਸਤਿਕਾ ‘ਤੇ ਨਾਮ ਅਤੇ ਰੋਲ ਨੰਬਰ ਲਿਖ ਕੇ ਵਾਪਸ ਆ ਗਿਆ ਸੀ। ਫਿਰ ਉਸ ਦੀ ਜਗ੍ਹਾ ਕਿਸੇ ਹੋਰ ਵਿਅਕਤੀ ਨੇ ਪੇਪਰ ਦਿੱਤਾ ਸੀ।