ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਦੇਸ਼ ਦੇ ਕਈ ਹਿੱਸਿਆਂ ‘ਚ ਰੇਡ ਕਰਕੇ ਨਕਦੀ ਅਤੇ ਗਹਿਣਗੇ ਬਰਾਮਦ ਕੀਤੇ ਹਨ। ਜਿਸ ਤਹਿਤ ਪੰਜਾਬ-ਹਰਿਆਣਾ ਅਤੇ ਦਿੱਲੀ ਸਮੇਤ ਕਈ ਸੂਬਿਆਂ ‘ਚ ਐਂਟਰੀ ਆਪਰੇਟਰ ਸੰਜੇ ਜੈਨ ਅਤੇ ਉਸ ਦੇ ਲਾਭਪਾਤਰੀਆਂ ਦੇ 42 ਠਿਕਾਣਿਆ ‘ਤੇ ਛਾਪੇਮਾਰੀ ਕੀਤੀ ਹੈ। ਇਸ ਰੇਡ ਦੌਰਾਨ ਆਮਦਨ ਕਰ ਵਿਭਾਗ ਦੇ ਮੁਲਾਜ਼ਮਾਂ ਨੇ ਹਵਾਲਾ ਆਪਰੇਟਰ ਅਤੇ ਨਕਲੀ ਬਿੱਲ ਬਣਾਉਣ ਵਾਲੇ ਕਈ ਲੋਕਾਂ ਦੇ ਠਿਕਾਣਿਆ ਤੋਂ ਛਾਪੇਮਾਰੀ ਕਰਕੇ 5.26 ਕਰੋੜ ਰੁਪਏ ਮੁੱਲ ਦੇ ਗਹਿਣੇ ਅਤੇ ਨਕਦੀ ਬਰਾਮਦ ਕੀਤੀ।
ਇਨਕਮ ਟੈਕਸ ਵਿਭਾਗ ਨੇ ਦਿੱਲੀ-ਐਨਸੀਆਰ, ਉੱਤਰਾਖੰਡ, ਹਰਿਆਣਾ, ਪੰਜਾਬ ਅਤੇ ਗੋਆ ‘ਚ ਐਂਟਰੀ ਆਪਰੇਟਰ ਸੰਜੇ ਜੈਨ ਅਤੇ ਉਸ ਦੇ ਸਾਥੀਆਂ ਦੇ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਛਾਪੇਮਾਰੀ ਦੌਰਾਨ ਹੁਣ ਤੱਕ 2.37 ਕਰੋੜ ਰੁਪਏ ਨਕਦੀ ਬਰਾਮਦ ਹੋਈ ਹੈ ਅਤੇ 2.89 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ ਗਏ ਹਨ।
ਇਸ ਤੋਂ ਇਲਾਵਾ ਆਮਦਨ ਕਰ ਵਿਭਾਗ ਦੇ ਮੁਲਾਜ਼ਮਾਂ ਨੂੰ 17 ਬੈੇਂਕ ਲਾਕਰ ਦੀ ਵੀ ਜਾਣਕਾਰੀ ਮਿਲੀ ਹੈ। ਜਿਹਨਾਂ ਦੀ ਹਾਲੇ ਤਕ ਤਲਾਸ਼ੀ ਨਹੀਂ ਲਈ ਗਈ। ਅਧਿਕਾਰੀਆਂ ਦੇ ਮੁਤਾਬਕ ਐਂਟੀ ਆਪਰੇਟਰ, ਵਿਚੋਲੇ, ਨਕਦੀ ਸੰਚਾਲਕ, ਲਾਭਪਾਤਰੀ ਅਤੇ ਕੰਪਨੀਆਂ ਤੇ ਉਹਨਾਂ ਦੇ ਨੈਟਵਰਕ ਨੂੰ ਜਨਤਕ ਕਰਨ ਦੇ ਸਾਨੂੰ ਸਬੂਤ ਮਿਲੇ ਹਨ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਹੁਣ ਤਕ 500 ਕਰੋੜ ਰੁਪਏ ਤੋਂ ਵੱਧ ਦੀ ਹੇਰਾਫੇਰੀ ਦੇ ਸਬੂਤਾਂ ਨੂੰ ਜ਼ਬਤ ਕੀਤਾ ਗਿਆ ਹੈ।