ਇਸਲਾਮਾਬਾਦ: ਪਾਕਿਸਤਾਨ ਦੇ ਪੇਸ਼ਾਵਰ ‘ਚ ਅੱਜ ਸਵੇਰੇ ਜ਼ਬਰਦਸਤ ਧਮਾਕਾ ਹੋਇਆ ਹੈ। ਜਿਸ ਕਾਰਨ 7 ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 70 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ, ਜ਼ਖਮੀਆਂ 19 ਬੱਚੇ ਵੀ ਸ਼ਾਮਲ ਹਨ। ਇਹ ਬਲਾਸਟ ਪੇਸ਼ਾਵਰ ਦੀ ਦੀਰ ਕਲੋਨੀ ਦੇ ਇੱਕ ਮਦਰਸੇ ‘ਚ ਹੋਇਆ। ਮਿਲੀ ਜਾਣਕਾਰੀ ਮੁਤਾਬਕ ਜਿਸ ਸਮੇਂ ਇਹ ਹਾਦਸਾ ਹੋਇਆ ਉਦੋਂ ਮਦਰਸੇ ‘ਚ ਕੁਰਾਨ ਦਾ ਪਾਠ ਪੜ੍ਹਾਇਆ ਜਾ ਰਿਹਾ ਸੀ।
ਪੁਲਿਸ ਦੇ ਸੀਨੀਅਰ ਅਧਿਕਾਰੀ ਵਕਾਰ ਅਜੀਮ ਨੇ ਦੱਸਿਆ ਕਿ ਇੱਕ ਅਣਪਛਾਤਾ ਵਿਅਕਤੀ ਬੈਗ ਲੈ ਕੇ ਮਦਰਸੇ ਅੰਦਰ ਦਾਖਲ ਹੋਇਆ ਸੀ। ਉਸ ਸਮੇਂ ਮਦਰਸੇ ‘ਚ ਕੁੱਲ ਇੱਕ ਹਜ਼ਾਰ ਬੱਚੇ ਮੌਜਦੂ ਸਨ ਅਤੇ ਜਿੱਥੇ ਕੁਰਾਨ ਦਾ ਪਾਠ ਪੜ੍ਹਾਇਆ ਜਾ ਰਿਹਾ ਸੀ ਉਸ ਥਾਂ ‘ਤੇ 40 ਤੋਂ 50 ਬੱਚਿਆ ਬੈਠੇ ਹੋਏ ਸਨ।
ਪਾਕਿਸਤਾਨ ‘ਚ ਅਜਿਹਾ ਧਮਾਕਾ ਛੇ ਸਾਲ ਪਹਿਲਾਂ ਵੀ ਹੋਇਆ। ਪੇਸ਼ਾਵਰ ‘ਚ 16 ਦਸਬੰਰ 2014 ‘ਚ ਜ਼ਬਰਦਸਤ ਧਮਾਕਾ ਹੋਇਆ ਸੀ ਜਿਸ ਦੌਰਾਨ 132 ਬੱਚਿਆਂ ਦੀ ਮੌਤ ਹੋਈ ਸੀ। ਉਦੋਂ ਸਵੇਰੇ 10:30 ਵਜੇ ਇੱਥੇ ਆਰਮੀ ਦੇ ਇੰਥ ਸਕੂਲ ‘ਚ ਬੰਦੂਕਧਾਰੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਸੱਤ ਤਾਲਿਬਾਨੀ ਅੱਤਵਾਦੀ ਸਕੂਲ ਦੇ ਪਿਛਲੇ ਦਰਵਾਜ਼ੇ ਰਾਹੀਂ ਦਾਖਲ ਹੋਏ ਸਨ।