ਬਿਹਾਰ ਚੋਣਾਂ: ਪਹਿਲੇ ਫੇਜ਼ ਦੇ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ, ਮਾਇਆਵਤੀ ਨੇ ਕਰ ਦਿੱਤਾ ਵੱਡਾ ਐਲਾਨ

TeamGlobalPunjab
2 Min Read

ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਫੇਜ਼ ਦੇ ਪ੍ਰਚਾਰ ਲਈ ਅੱਜ ਆਖਰੀ ਦਿਨ ਹੈ। 28 ਅਕਤੂਬਰ ਨੂੰ ਬਿਹਾਰ ‘ਚ ਪਹਿਲੇ ਗੇੜ ਦੀ ਵੋਟਿੰਗ ਹੋਣੀ ਹੈ। ਜਿਸ ਨੂੰ ਲੈ ਕੇ ਅੱਜ ਸ਼ਾਮ ਪੰਜ ਵਜੇ ਤੱਕ ਚੋਣ ਪ੍ਰਚਾਰ ‘ਤੇ ਬਰੇਕਾਂ ਲੱਗ ਜਾਣਗੀਆਂ। ਪਹਿਲੇ ਫੇਜ਼ ਵਿੱਚ 71 ਸੀਟਾਂ ‘ਤੇ ਵੋਟਾਂ ਪੈਣਗੀਆਂ। ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ‘ਤੇ ਪੂਰਾ ਜ਼ੋਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਵਿਰੋਧੀਆਂ ‘ਤੇ ਨਿਸ਼ਾਨੇ ਵੀ ਖੂਬ ਜੜੇ ਜਾ ਰਹੇ ਹਨ।

ਬਹੁਜਨ ਸਮਾਜ ਪਾਰਟੀ ਦੀ ਮੁਖੀ ਅਤੇ ਯੂਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਟਵੀਟ ਕਰਦੇ ਹੋਏ ਬਿਹਾਰ ਦੇ ਵੋਟਰਾਂ ਨੂੰ ਖ਼ਾਸ ਅਪੀਲ ਕੀਤੀ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਫੇਜ਼ ਦੀ ਵੋਟਿੰਗ ਲਈ ਤਿਆਰੀ ਅੱਜ ਚੋਣ ਪ੍ਰਚਾਰ ਦੀ ਸਮਾਪਤੀ ਦੇ ਨਾਲ ਹੀ ਸ਼ੁਰੂ ਹੋ ਜਾਵੇਗੀ।

ਇਸ ਲਈ ਸਾਰੇ ਨੂੰ ਅਪੀਲ ਹੈ ਕਿ ਉਹ ਵਿਰੋਧੀਆਂ ਦੇ ਸਭ ਤਰ੍ਹਾਂ ਦੇ ਹੱਥਕੰਡਿਆਂ ਅਤੇ ਸਾਜ਼ਿਸ਼ਾਂ ਤੋਂ ਸਾਵਧਾਨੀ ਵਰਤਦੇ ਹੋਏ ਬੀਐਸਪੀ ਅਤੇ ਆਰਐੱਲਐੱਸਪੀ ਗਠਜੋੜ ਨੂੰ ਹੀ ਆਪਣਾ ਵੋਟ ਦੇ ਕੇ ਸਫ਼ਲ ਬਣਾਉਣ।

Share This Article
Leave a Comment