ਆਮ ਆਦਮੀ ਪਾਰਟੀ ਦੇ ਆਗੂ ਗ੍ਰਿਫਤਾਰ

TeamGlobalPunjab
1 Min Read

ਚੰਡੀਗੜ੍, (ਦਰਸ਼ਨ ਸਿੰਘ ਖੋਖਰ ) :  ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਨੂੰ ਚੰਡੀਗੜ੍ਹ ਪੁਲਿਸ ਨੇ ਉਦੋ ਗਿਰਫਤਾਰ ਕਰ ਲਿਆ ਜਦੋਂ ਉਹ ਸੈਕਟਰ 37 ਸਥਿਤ ਬੀਜੇਪੀ ਪੰਜਾਬ  ਦੇ ਮੁੱਖ ਦਫ਼ਤਰ ਦਾ ਘਿਰਾਓ ਕਰਨ ਪਹੁੰਚੇ ਸਨ।

ਦਫਤਰ ਤੋਂ ਕੁਝ ਦੂਰੀ ‘ਤੇ ਚੰਡੀਗੜ੍ਹ ਪੁਲਸ ਨੇ ਬੈਰੀਗੇਟ ਲਾਏ ਸਨ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ ਗਈਆਂ।

ਪਾਣੀ ਦੀਆਂ ਬੁਛਾੜਾਂ ਕਾਰਨ ਕਈ ਆਗੂਆਂ ਦੀਆਂ  ਦਸਤਾਰਾਂ ਲੱਥ ਗਈਆਂ ਅਤੇ ਆਮ ਆਦਮੀ ਪਾਰਟੀ ਦੀਆਂ ਔਰਤ ਵਰਕਰਾਂ ਦੀ ਖਿੱਚ ਧੂਹ ਕੀਤੀ ਜਿਸ ਕਾਰਨ ਕਈਆਂ ਦੇ ਮਾਮੂਲੀ ਸੱਟਾਂ ਲੱਗੀਆਂ।

ਇਹ ਵਰਕਰ ਤੇ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਵਲੋਂ ਕਿਸਾਨਾਂ ਖ਼ਿਲਾਫ਼ ਵਰਤੀ ਗਲਤ ਸ਼ਬਦਾਵਲੀ ਦਾ ਵਿਰੋਧ ਕਰ ਰਹੇ ਸਨ ।

Share This Article
Leave a Comment