ਵਾਸ਼ਿੰਗਟਨ: ਅਮਰੀਕਾ ਵਿੱਚ ਭਾਰਤੀ ਮੂਲ ਦੀ ਸਿਰਫ 14 ਸਾਲਾ ਦੀ ਲੜਕੀ ਅਨਿਕਾ ਚੇਬਰੋਲੂ ਨੇ ਕੋਰੋਨਾ ਵਾਇਰਸ ਸੰਕਰਮਣ ਤੋਂ ਨਿਜਾਤ ਦਵਾਉਣ ਵਿੱਚ ਮਦਦਗਾਰ ਇਲਾਜ ਦੀ ਖੋਜ ਕੀਤੀ ਹੈ। ਅਨਿਕਾ ਨੇ ਆਪਣੀ ਜਾਂਚ ਲਈ 25 ਹਜ਼ਾਰ ਡਾਲਰ ਯਾਨੀ ਲਗਭਗ 18 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ।
ਇਹ ਖ਼ਤਰਨਾਕ ਵਾਇਰਸ ਆਪਣੇ ਪ੍ਰੋਟੀਨ ਦੇ ਜ਼ਰੀਏ ਆਪਣਾ ਸੰਕਰਮਣ ਫੈਲਾਉਂਦਾ ਹੈ। ਅਨਿਕਾ ਨੇ ਦੱਸਿਆ ਕਿ ਉਹ ਪਿਛਲੇ ਸਾਲ ਇਨਫਲੂਐਨਜ਼ਾ ਕਾਰਨ ਉਸ ਦੀ ਹਾਲਤ ਨਾਜ਼ੁਕ ਹੋ ਗਈ ਸੀ ਇਸ ਲਈ ਉਹ ਇਸ ਦਾ ਇਲਾਜ ਲੱਭਣਾ ਚਾਹੁੰਦੀ ਸੀ।
ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਉਸ ਨੇ ਇਸਦਾ ਇਲਾਜ ਲੱਭਣ ‘ਤੇ ਧਿਆਨ ਕੇਂਦਰਿਤ ਕੀਤਾ। ਅਮਰੀਕੀ ਕੰਪਨੀ 3M ਵਲੋਂ ਆਯੋਜਿਤ ਇਕ ਮੁਕਾਬਲੇ ਦੇ ਫਾਈਨਲ ਵਿੱਚ ਅਨਿਕਾ ਸਣੇ ਦੱਸ ਪ੍ਰਤਿਭਾਗੀ ਸ਼ਾਮਲ ਹੋਏ ਸਨ।
ਵਾਇਰਸ ਦੇ ਪ੍ਰਸਾਰ ਲਈ ਜ਼ਿੰਮੇਵਾਰ ਪ੍ਰੋਟੀਨ ਨੂੰ ਇਨਐਕਟਿਵ ਕਰਨ ਲਈ ਅਨਿਕਾ ਨੇ ਇਕ ਮੌਲੀਕਿਊਲ ਦੀ ਖੋਜ ਕੀਤੀ ਹੈ। ਅਨਿਕਾ ਨੇ ਇਨ-ਸਿਲਿਕੋ ਪ੍ਰਕਿਰਿਆ ਦਾ ਇਸਤਮਾਲ ਕਰ ਇਸ ਮੌਲੀਕਿਊਲ ਨੂੰ ਲੱਭ ਲਿਆ ਜੋ ਸਾਰਸ ਕੋਵਿਡ-2 ਵਾਇਰਸ ਦੇ ਸਪਾਈਕ ਪ੍ਰੋਟੀਨ ਨਾਲ ਜੁੜ ਜਾਵੇਗਾ।