ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਫੈਲਣ ਤੋਂ ਲਗਭਗ ਸੱਤ ਮਹੀਨੇ ਬਾਅਦ 19 ਅਕਤੂਬਰ ਨੂੰ ਪੰਜਾਬ ਭਰ ਦੇ ਸਰਕਾਰੀ ਸਕੂਲ ਖੁੱਲ੍ਹ ਜਾਣਗੇ। ਵਿਦਿਆਰਥੀ ਹੁਣ ਕਲਾਸਾਂ ‘ਚ ਪੜ੍ਹਾਈ ਕਰ ਸਕਣਗੇ।
ਮਹਾਂਮਾਰੀ ਫੈਲਣ ਤੋਂ ਬਾਅਦ ਸੂਬੇ ਭਰ ਦੇ ਸਰਕਾਰੀ ਸਕੂਲ 22 ਮਾਰਚ ਨੂੰ ਬੰਦ ਕਰ ਦਿੱਤੇ ਗਏ ਸਨ, ਹਾਲਾਂਕਿ ਹਾਲੇ ਕੋਰੋਨਾ ਕਾਰਨ ਬਣੇ ਹਾਲਾਤਾਂ ਦੇ ਮੱਦੇਨਜ਼ਰ ਕਲਾਸ ‘ਚ ਸਿਰਫ 20 ਵਿਦਿਆਰਥੀ ਹੀ ਬੈਠ ਸਕਦੇ ਹਨ। ਸੋਮਵਾਰ ਨੂੰ ਸਕੂਲ ਖੁੱਲ੍ਹਣ ਤੋਂ ਪਹਿਲਾਂ ਐਤਵਾਰ ਨੂੰ ਸਾਰੇ ਸਕੂਲਾਂ ਵਿੱਚ ਸੈਨੇਟਾਈਜ਼ਿਗ ਕੀਤੀ ਗਈ ਹੈ।
ਕਲਾਸ ਵਿੱਚ ਇੱਕ ਬੈਂਚ ਤੇ ਇੱਕ ਵਿਦਿਆਰਥੀ ਹੀ ਬੈਠ ਸਕੇਗਾ। ਅਧਿਆਪਕ ਅਤੇ ਵਿਦਿਆਰਥੀਆਂ ਲਈ ਮਾਸਕ ਪਹਿਨ ਕੇ ਆਉਣਾ ਜ਼ਰੂਰੀ ਹੋਵੇਗਾ। ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੇ ਅਨੁਸਾਰ ਸਕੂਲਾਂ ਨੇ ਸਾਰੀ ਤਿਆਰੀਆਂ ਪੂਰੀ ਕਰ ਲਈਆਂ ਹਨ।