ਚੰਡੀਗੜ੍ਹ: ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹੋਏ ਹਮਲੇ ‘ਤੇ ਪੰਜਾਬ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਮੁਤਾਬਕ ਅਸ਼ਵਨੀ ਸ਼ਰਮਾ ‘ਤੇ ਹਮਲਾ ਕਿਸਾਨ ਜਥੇਬੰਦੀਆਂ ਦੇ ਕੁਝ ਲੋਕਾਂ ਵੱਲੋਂ ਕੀਤਾ ਗਿਆ ਹੈ। ਹਲਾਂਕਿ ਡੀਜੀਪੀ ਨੇ ਹਮਲਾਵਰਾਂ ਦੀ ਸ਼ਨਾਖਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਵੀ ਸਾਫ਼ ਕੀਤਾ ਕਿ ਵਿਰੋਧੀ ਧਿਰਾਂ ਵੱਲੋਂ ਇਸ ਹਮਲੇ ਪਿੱਛੇ ਕਾਂਗਰਸ ਦਾ ਹੱਥ ਹੋਣ ਦੇ ਲਾਏ ਜਾ ਰਹੇ ਇਲਜਾਮ ਬੇਬੁਨਿਆਦ ਹਨ।
ਅਸ਼ਵਨੀ ਸ਼ਰਮਾ ‘ਤੇ ਸੋਮਵਾਰ ਰਾਤ ਨੂੰ ਟਾਂਡਾ ਨੇਡੇ ਚੌਲਾਂਗ ਟੋਲ ਪਲਾਜ਼ਾ ‘ਤੇ ਹਮਲਾ ਹੋਇਆ ਸੀ। ਅਸ਼ਵਨੀ ਸ਼ਰਮਾ ਦੀ ਗੱਡੀ ਨਾਲ ਭੰਨਤੋੜ ਕੀਤੀ ਗਈ ਸੀ। ਗੱਡੀ ਦੇ ਸ਼ਿਸ਼ੇ ਤੋੜ ਦਿੱਤੇ ਗਏ ਸਨ। ਚੌਲਾਂਗ ਟੋਲ ਪਲਾਜ਼ਾ ‘ਤੇ ਕਿਸਾਨ ਧਰਨਾ ਲਗਾ ਕੇ ਬੈਠੇ ਹਨ। ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਖਿਲਾਫ਼ ਨਿੱਤਰੀਆਂ ਹੋਈਅ ਹਨ। ਇਸ ਦੌਰਾਨ ਡੀਜੀਪੀ ਦੇ ਇਸ ਬਿਆਨ ਦੀ ਕਿਸਾਨ ਜਥੇਬੰਦੀਆਂ ਨੇ ਨਖੇਦੀ ਕੀਤੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ। ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਹਨਾਂ ‘ਤੇ ਹਮਲਾ ਹੋਇਆ ਉਹਨਾਂ ਨੇ ਆਪਣੇ ਸ਼ਿਕਾਇਤ ਇਹ ਸਾਫ਼ ਕੀਤਾ ਸੀ ਕਿ ਹਮਲੇ ਦੌਰਾਨ ਕੋਈ ਵੀ ਕਿਸਾਨ ਨਹੀਂ ਨਜ਼ਰ ਆ ਰਿਹਾ ਸੀ।