ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਹਰੀਸ਼ ਕੋਟੇਚਾ ਨੂੰ ਅਮਰੀਕਾ ‘ਚ ਬੇਘਰ ਬੱਚਿਆਂ ਅਤੇ ਨੌਜਵਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸੈਂਡਰਾ ਨੀਸ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ ਹੈ। ਨੈਸ਼ਨਲ ਐਸੋਸੀਏਸ਼ਨ ਫਾਰ ਐਜੂਕੇਸ਼ਨ ਆਫ਼ ਹੋਮਲੈੱਸ ਚਿਲਡਰਨ ਐਂਡ ਯੂਥ ਨੇ ਇਹ ਸਨਮਾਨ 9 ਅਤੂਬਰ ਨੂੰ 32ਵੇਂ ਸਾਲਾਨਾ ਸੰਮੇਲਨ ‘ਚ ਦਿੱਤਾ।
ਸੈਂਡਰਾ ਨੀਸ ਲਾਈਫ ਟਾਈਮ ਅਚੀਵਮੈਂਟ ਅਵਾਰਡ ਉਨ੍ਹਾਂ ਲੋਕਾਂ ਨੂੰ ਹਰ ਸਾਲ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਬੱਚਿਆਂ ਲਈ ਸੁਰੱਖਿਆ ਅਤੇ ਸਹਾਰਾ ਦੇਣ ਦਾ ਕੰਮ ਕੀਤਾ ਹੋਵੇ। ਬਿਆਨ ਵਿੱਚ ਕਿਹਾ ਗਿਆ ਕਿ ਐੱਨਏਈਐੱਚਸੀਵਾਈ ਦਾ ਨਿਰਦੇਸ਼ਕ ਮੰਡਲ ਕੋਟੇਚਾ ਦੇ ਕੰਮ ਤੋਂ ਪ੍ਰਭਾਵਿਤ ਰਿਹਾ ਉਨ੍ਹਾਂ ਦੀ ਸੰਸਥਾ ਚਾਰ ਅਮਰੀਕੀ ਸ਼ਹਿਰਾਂ ‘ਚ ਇਹ ਸੇਵਾ ਦੇ ਰਹੀ ਹੈ।
https://www.facebook.com/HinduCharities/posts/3360060404031561
ਅਮਰੀਕਾ ਵਿੱਚ ਹਿੰਦੂ ਚੈਰਿਟੀ ਦੇ ਤਹਿਤ ਇਹ ਪ੍ਰੋਗਰਾਮ ਸਕੂਲ ਦੇ ਸਾਲ ਦੀ ਸ਼ੁਰੂਆਤ ਵਿੱਚ ਹੀ ਬੇਘਰ ਵਿਦਿਆਰਥੀਆਂ ਲਈ ਸਕੂਲੀ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ। ਹੁਣ ਤੱਕ 11,000 ਤੋਂ ਘੱਟ ਕਮਾਈ ਵਾਲੇ ਬੱਚਿਆਂ ਨੂੰ ਕੋਟੇਚਾ ਦੀ ਸੰਸਥਾ ਸਹਾਇਤਾ ਦੇ ਚੁੱਕੀ ਹੈ ਤੇ 500 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਵਜ਼ੀਫ਼ਾ ਵੀ ਹਾਸਲ ਕੀਤਾ ਹੈ।
https://www.facebook.com/HinduCharities/posts/3408967392474195