ਸਿੱਖ ਅਫਸਰ ਨੂੰ ਤੁਰੰਤ ਰਿਹਾਅ ਕਰ ਕੇ ਉਨ੍ਹਾਂ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਕੇਸ ਦਰਜ ਹੋਵੇ: ਸਿਰਸਾ

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਪੱਛਮੀ ਬੰਗਾਲ ਵਿਚ ਕੋਲਕਾਤਾ ਪੁਲਿਸ ਵੱਲੋਂ ਸਿੱਖ ਅਫਸਰ ਬਲਵਿੰਦਰ ਸਿੰਘ ਨਾਲ ਮਾਰਕੁੱਟ ਕੀਤੇ ਜਾਣ ਦੀ ਜੋਰਦਾਰ ਨਿਖੇਧੀ ਕਰਦਿਆਂ ਉਹਨਾਂ ਨੂੰ ਤੁਰੰਤ ਰਿਹਾਅ ਕਰਨ ਤੇ ਉਹਨਾਂ ਦੀ ਦਸਤਵਾਰ ਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਪੁਲਿਸ ਮੁਲਾਜਮਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਰਸਾ ਤੇ ਕਾਲਕਾ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਕੋਲਕਾਤਾ ਪੁਲਿਸ ਨੇ ਸਰਦਾਰ ਬਲਵਿੰਦਰ ਸਿੰਘ ਦੇ ਉਪਰ ਬਹੁਤ ਹੀ ਅਤਿਆਚਾਰਕ ਰੂਪੀ, ਸਰਮਸਾਰ ਕਰਨ ਵਾਲਾ ਹਮਲਾ ਕੀਤਾ। ਉਹਨਾਂ ਦੀ ਦਸਤਵਾਰ ਉਤਾਰੀ ਗਈ, ਜਨਤਕ ਤੌਰ ਤੇ ਉਹਨਾਂ ਨਾਲ ਮਾਰਕੁੱਟ ਕੀਤੀ ਗਈ ਤੇ ਵਾਲਾਂ ਤੋਂ ਫੱੜ ਕੇ ਘਸੀਟਿਆ ਗਿਆ।

ਉਹਨਾਂ ਦੱਸਿਆ ਕਿ ਬਲਵਿੰਦਰ ਸਿੰਘ ਪੈਰਾ ਮਿਲਟਰੀ ਫੋਰਸ ਦੇ ਜਾਂਬਾਂਜ਼ ਹਨ ਜਿਹਨਾਂ ਨੇ ਜੰਮੂ ਕਸਮੀਰ ਵਿਚ ਤੇ ਐਨ ਐਸ ਜੀ ਵਿਚ ਸੇਵਾਵਾਂ ਦਿੱਤੀਆਂ ਹਨ। ਇਕ ਸੈਨਿਕ ਜਿਸਨੇ ਦੇਸ਼ ਵਾਸਤੇ ਲੜਾਈ ਲੜੀ, ਕੋਲਕਾਤਾ ਪੁਲਿਸ ਨੇ ਉਹਨਾਂ ਉਪਰ ਹੀ ਕੇਸ ਦਰਜ ਕਰ ਦਿੱਤਾ, ਉਹਨਾਂ ਨੂੰ ਹਵਾਲਾਤ ਵਿਚ ਰੱਖਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਮੁਤਾਬਕ ਉਹਨਾਂ ਦਾ ਹਥਿਆਰ ਲਾਇਸੰਸ ਵਾਲਾ ਹੈ ਜੋ ਜੰਮੂ ਕਸਮੀਰ ਤੋਂ ਬਣਿਆ ਤੇ ਕੋਲਾਕਾਤਾ ਵਿਚ ਵੀ ਰਜਿਸਟਰ ਕਰਵਾਇਆ ਗਿਆ ਪਰ ਇਸਦੇ ਬਾਵਜੂਦ ਪੁਲਿਸ ਨੇ ਉਹਨਾਂ ਤੇ ਕੇਸ ਦਰਜ ਕੀਤਾ।

ਦੋਹਾਂ ਆਗੂਆਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਇਹ ਮੰਗ ਕਰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੂੰ ਅਪੀਲ ਕੀਤੀ ਕਿ ਬਲਵਿੰਦਰ ਸਿੰਘ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਹਨਾਂ ਖਿਲਾਫ ਜਨਤਕ ਤੌਰ ਤੇ ਅਤਿਆਚਾਰ ਢਾਹੁਣ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਧਾਰਾ 295 ਏ ਤਹਿਤ ਕੇਸ ਦਰਜ ਕੀਤਾ ਜਾਵੇ।

- Advertisement -

ਉਹਨਾਂ ਕਿਹਾ ਕਿ ਜੇਕਰ ਮਮਤਾ ਬੈਨਰਜੀ ਨੇ ਸਾਡੀ ਗੱਲ ਨਹੀਂ ਮੰਨੀ ਤਾਂ ਅਸੀਂ ਸੜਕਾਂ ‘ਤੇ ਉਤਰਣ ਲਈ ਮਜਬੂਰ ਹੋਵਾਂਗੇ। ਅਸੀਂ ਬੇਨਤੀ ਕਰਦੇ ਹਾਂ ਕਿ ਬਲਵਿੰਦਰ ਸਿੰਘ ਨੂੰ ਇਨਸਾਫ ਦਿੱਤਾ ਜਾਵੇ। ਉਹਨਾਂ ਖਿਲਾਫ ਕੇਸ ਖਾਰਜ ਕੀਤਾ ਜਾਵੇ ਤੇ ਉਹਨਾਂ ਤੇ ਅਤਿਆਚਾਰ ਢਾਹੁਣ ਵਾਲਿਆਂ ਖਿਲਾਫ ਕੇਸ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਅਸੀਂ ਉਹਨਾਂ ਲਈ ਲੜਾਈ ਲੜਾਂਗੇ, ਲੋੜ ਪੈਣ ਤੇ ਕੋਲਕਾਤਾ ਵੀ ਜਾਵਾਂਗੇ ਅਤੇ ਇਨਸਾਫ ਜਰੂਰ ਦੁਆਵਾਂਗੇ।

Share this Article
Leave a comment