ਜ਼ੀਰਕਪੁਰ : ਚੰਡੀਗੜ੍ਹ ਨਾਲ ਲੱਗਦੇ ਜ਼ੀਰਕਪੁਰ ‘ਚ ਵੀਆਈਪੀ ਰੋਡ ‘ਤੇ ਸ਼ੁੱਕਰਵਾਰ ਦੇਰ ਰਾਤ ਡੇਢ ਵਜੇ ਓਵਰਟੇਕ ਨੂੰ ਲੈ ਕੇ ਹੋਈ ਲੜਾਈ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਨਿਲ ਠਾਕੁਰ ਵਾਸੀ ਪਿੰਡ ਦਾਊਂ ਖਰੜ ਵਜੋਂ ਹੋਈ ਹੈ। ਅਨਿਲ ਮੂਲ ਰੂਪ ਨਾਲ ਹਿਮਾਚਲ ਦਾ ਰਹਿਣ ਵਾਲਾ ਸੀ ਅਤੇ ਲਿਫਟ ਸਪੇਅਰ ਪਾਰਟ ਅਤੇ ਫਿਟਿੰਗ ਦਾ ਕੰਮ ਕਰਦਾ ਸੀ।
ਅਨਿਲ ‘ਤੇ ਹਮਲਾਵਰ ਨੇ ਤਿੰਨ ਗੋਲੀਆਂ ਚਲਾਈਆਂ ਜਿਸ ‘ਚੋਂ ਦੋ ਗੋਲੀਆਂ ਉਸ ਨੂੰ ਲੱਗੀਆਂ ਜਦਕਿ ਤੀਜੀ ਗੋਲੀ ਕਾਰ ਨੂੰ ਲੱਗੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਗੋਲੀਆਂ ਚਲਾਉਣ ਤੋਂ ਪਹਿਲਾਂ ਆਪਣਾ ਨਾਮ ਹੈਪੀ ਬਰਾੜ ਵਾਸੀ ਫਰੀਦਕੋਟ ਦੱਸਿਆ ਸੀ। ਉਸ ਦੇ ਨਾਲ ਇਕ ਲੜਕੀ ਵੀ ਸੀ।
ਪੁਲਿਸ ਨੇ ਅਨਿਲ ਦੇ ਦੋਸਤ ਦੇ ਬਿਆਨ ‘ਤੇ ਹੈਪੀ ਬਰਾੜ ਅਤੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਆਈਪੀਸੀ ਦੀ ਤਾਰਾ ੩੦੨ ਤਹਿਤ ਮਾਮਲਾ ਦਰਜ ਕਰ ਲਿਆ ਹੈ।