ਕਿਸਾਨ ਅੰਦੋਲਨ ਦਾ ਬਿਜਲੀ ‘ਤੇ ਅਸਰ, ਖੇਤੀ ਨੂੰ ਦਿੱਤੀ ਜਾਣ ਵਾਲੀ ਬਿਜਲੀ ‘ਤੇ ਤਿੰਨ ਘੰਟੇ ਕੱਟ!

TeamGlobalPunjab
1 Min Read

ਚੰਡੀਗੜ੍ਹ: ਪਿਛਲੇ ਕਈ ਦਿਨਾਂ ਤੋਂ ਪੰਜਾਬ ‘ਚ ਰੇਲਾਂ ਦੇ ਚੱਕੇ ਜਾਮ ਹੋਣ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਕੋਲੇ ‘ਚ ਕਮੀ ਮਹਿਸੂਸ ਹੋਣ ਲੱਗੀ ਹੈ। ਜਿਸ ਕਰਕੇ ਇਨ੍ਹਾਂ ਪਲਾਂਟ ਵਿੱਚ ਇੱਕ ਇੱਕ ਯੂਨਿਟ ਬੰਦ ਕਰ ਦਿੱਤੇ ਗਏ ਹਨ। ਜਿਸ ਤੋਂ ਦੇਖਿਆ ਜਾਵੇ ਤਾਂ ਮੰਗ ਅਤੇ ਪੈਦਾਵਾਰ ‘ਚ ਸਿਰਫ 500 ਤੋਂ ਇੱਕ ਹਜ਼ਾਰ ਮੈਗਾਵਾਟ ਦਾ ਹੀ ਫਰਕ ਹੈ। ਜਿਸ ਨੂੰ ਪੂਰਾ ਕਰਨ ਲਈ ਸਰਕਾਰ ਨੇ ਖੇਤੀ ਨੂੰ ਮਿਲ ਰਹੀ ਬਿਜਲੀ ਦੇ ਕੱਟ ਲਗਾ ਦਿੱਤੇ ਹਨ।

ਸਰਕਾਰ ਨੇ ਖੇਤੀ ਲਈ ਦਿੱਤੀ ਜਾ ਰਹੀ ਬਿਜਲੀ ਪੰਜ ਘੰਟੇ ਨੂੰ ਘਟਾ ਕੇ ਦੋ ਘੰਟੇ ਕਰ ਦਿੱਤਾ ਹੈ। ਹਾਲਾਂਕਿ ਪਾਵਰਕੌਮ ਇਸ ਦੀ ਰਸਮੀ ਪੁਸ਼ਟੀ ਨਹੀਂ ਕਰ ਰਿਹਾ ਕਿ ਕੱਟ ਲਾਏ ਜਾ ਰਹੇ ਹਨ। ਬੋਰਡ ਦੇ ਚੇਅਰਮੈਨ ਏ ਵੇਨੂੰ ਪ੍ਰਸਾਦ ਨੇ ਮੰਨਿਆ ਕਿ ਕੋਲਾ ਨਾ ਹੋਣ ਕਾਰਨ ਸੰਕਟ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ‘ਚ ਬਲੈਕ ਆਊਟ ਨਹੀਂ ਹੋਣ ਦਿਆਂਗੇ।

ਅੱਜ-ਕੱਲ੍ਹ ਪੰਜਾਬ ਵਿੱਚ ਝੋਨੇ ਦੀ ਕਟਾਈ ਅਤੇ ਆਲੂ ਸਮੇਤ ਹੋਰ ਸਬਜ਼ੀਆਂ ਦੀ ਬਿਜਾਈ ‘ਤੇ ਜ਼ੋਰ ਹੈ। ਇਸ ਦੌਰਾਨ ਕੋਲੇ ਦੀ ਕਮੀ ਕਾਰਨ ਸਰਕਾਰ ਵੱਲੋਂ ਖੇਤੀ ਨੂੰ ਦਿੱਤੀ ਜਾਣ ਵਾਲੀ ਬਿਜਲੀ ‘ਤੇ ਤਿੰਨ ਘੰਟੇ ਕੱਟ ਲਗਾ ਕੇ ਕਿਸਾਨਾਂ ਨੂੰ ਹੋਰ ਮੁਸ਼ਕਿਲ ਵਿਚ ਪਾ ਦਿੱਤਾ ਹੈ।

Share This Article
Leave a Comment