ਮੁੰਬਈ: ਟੀਵੀ ਚੈਨਲ ਦੀ ਫੇਕ ਟੀਆਰਪੀ ਲਈ ਮੁੰਬਈ ਪੁਲਿਸ ਨੇ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਮੁੰਬਈ ਪੁਲਿਸ ਮੁਤਾਬਕ ਇਸ ਰੈਕੇਟ ਵਿੱਚ ਤਿੰਨ ਵੱਡੇ ਚੈਨਲਾਂ ਦੇ ਨਾਮ ਸਾਹਮਣੇ ਆਏ ਹਨ ਇਸ ਤੋਂ ਇਲਾਵਾ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਜ਼ਬਤ ਵੀ ਕੀਤੇ ਹਨ।
ਮੁੰਬਈ ਪੁਲਿਸ ਨੇ ਦੱਸਿਆ ਕਿ ਟੀਵੀ ਚੈਨਲ ਨੂੰ ਲੈ ਕੇ ਨਕਲੀ ਅਕਾਊਂਟ, ਝੂਠੀ ਕਹਾਣੀਆਂ ਅਤੇ ਸਾਜਿਸ਼ ਤਹਿਤ ਪ੍ਰੋਗਰਾਮ ਚਲਾਏ ਜਾ ਰਹੇ ਸਨ। ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਨੇ ਝੂਠੀ ਟੀਆਰਪੀ ਦਾ ਰੈਕਟ ਫੜਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਅਨੁਮਾਨ ਦੇ ਮੁਤਾਬਕ ਟੈਲੀਵਿਜ਼ਨ ਦੀ ਐਡਵਰਟਾਈਜ਼ਿੰਗ ਇੰਡਸਟਰੀ 30-40 ਹਜ਼ਾਰ ਕਰੋੜ ਰੁਪਏ ਦੇ ਵਿਚਾਲੇ ਹੈ।
ਪੁਲਿਸ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਐਡ ਦੇ ਰੇਟ ਕਿਵੇਂ ਤੈਅ ਹੋਣਗੇ ਇਹ ਟੀਆਰਪੀ ‘ਤੇ ਨਿਰਭਰ ਹੁੰਦਾ ਹੈ ਟੀਆਰਪੀ ਪੁਆਇੰਟ ‘ਚ ਛੋਟਾ ਜਿਹਾ ਬਦਲਾਅ ਹੋਣ ਦੇ ਸੈਂਕੜਾਂ ਕਰੋੜ ਰੁਪਏ ਦਾ ਰੈਵਿਨਊ ਚ ਫਰਕ ਪੈਂਦਾ ਹੈ। ਟੀਆਰਪੀ ਨੂੰ ਜਾਂਚਣ ਲਈ ਦੇਸ਼ ਭਰ ਵਿੱਚ ਤੀਹ ਹਜ਼ਾਰ ਬੈਰੋਮੀਟਰ ਲਗਾਏ ਗਏ ਹਨ, ਜਦਕਿ ਮੁੰਬਈ ਵਿੱਚ 2000 ਬਾਰੋਮੀਟਰ ਹਨ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਕਈ ਘਰਾਂ ਵਿੱਚ ਪੈਸੇ ਦੇ ਕੇ ਟੀਆਰਪੀ ਨਾਲ ਛੇੜਛਾੜ ਕੀਤੀ ਗਈ। ਕਈ ਘਰਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਟੀਵੀ ਦੇਖੋ ਜਾਂ ਨਾ ਦੇਖੋ, ਪਰ ਵਿਸ਼ੇਸ਼ ਚੈਨਲ ਲਗਾ ਕੇ ਰੱਖੋ। ਇਸ ਰੈਕੇਟ ਵਿੱਚ ਤਿੰਨ ਵਿਆਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਕੋਲੋ 20 ਲੱਖ ਰੁਪਏ ਜ਼ਬਤ ਕੀਤੇ ਗਏ ਹਨ।