ਇਸ ਦੇਸ਼ ‘ਚ ਕੋਰੋਨਾ ਕਾਲ ਦੌਰਾਨ ਪੈਦਾ ਹੋਣ ਵਾਲੇ ਬੱਚਿਆ ਦੇ ਮਾਪਿਆਂ ਨੂੰ ਮਿਲੇਗਾ ਬੋਨਸ

TeamGlobalPunjab
1 Min Read

ਨਿਊਜ਼ ਡੈਸਕ: ਇਹ ਗੱਲ ਸੁਣਨ ‘ਚ ਅਜੀਬ ਜ਼ਰੂਰ ਲੱਗੇਗੀ ਪਰ ਇੱਕ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਬੱਚੇ ਪੈਦਾ ਕਰਨ ਲਈ ਮਾਪਿਆਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਸਿੰਗਾਪੁਰ ਸਰਕਾਰ ਕੋਰੋਨਾ ਕਾਲ ਵਿੱਚ ਬੱਚੇ ਪੈਦਾ ਕਰਨ ਵਾਲੇ ਮਾਪਿਆਂ ਨੂੰ ਬੋਨਸ ਦੇਣ ਜਾ ਰਹੀ ਹੈ।

ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਹੈਂਗ ਸਵੀ ਕਿਟ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹਾਲਾਤ ਦੇ ਚਲਦੇ ਜੋ ਮਾਪੇ ਬੱਚੇ ਪੈਦਾ ਕਰਨ ਤੋਂ ਡਰ ਰਹੇ ਹਨ। ਉਨ੍ਹਾਂ ਨੂੰ ਉਤਸ਼ਾਹਤ ਕਰਨ ਲਈ ਬੋਨਸ ਦਿੱਤਾ ਜਾਵੇਗਾ ਇਹ ਰਾਸ਼ੀ ਕਿੰਨੀ ਹੋਵੇਗੀ ਇਸ ਨੂੰ ਹਾਲੇ ਤੈਅ ਨਹੀਂ ਕੀਤਾ ਗਿਆ ਹੈ।

ਹੋਰ ਦੇਸ਼ਾਂ ਦੀ ਤਰ੍ਹਾਂ ਸਿੰਗਾਪੁਰ ਵਿੱਚ ਵੀ ਕੋਰੋਨਾ ਵਾਇਰਸ ਕਾਰਨ ਲੋਕ ਆਰਥਿਕ ਤਣਾਅ ਤੋਂ ਗੁਜ਼ਰ ਰਹੇ ਹਨ। ਉੱਪ ਪ੍ਰਧਾਨ ਮੰਤਰੀ ਨੇ ਕਿਹਾ ਸਾਨੂੰ ਸੁਣਨ ਨੂੰ ਮਿਲ ਰਿਹਾ ਹੈ ਕਿ ਕੋਰੋਨਾ ਕਾਰਨ ਲੋਕ ਬੱਚੇ ਪੈਦਾ ਨਹੀਂ ਕਰ ਰਹੇ ਹਨ, ਇਸ ਦੇ ਚੱਲਦੇ ਅਸੀਂ ਇਹ ਯੋਜਨਾ ਸ਼ੁਰੂ ਕਰ ਰਹੇ ਹਾਂ।

ਦੱਸਣਯੋਗ ਹੈ ਕਿ ਸਿੰਗਾਪੁਰ ਵਿੱਚ ਦੁਨੀਆਂ ‘ਚ ਸਭ ਤੋਂ ਘੱਟ ਜਨਮ ਦਰ ਹੈ। ਸਰਕਾਰ ਕਈ ਸਾਲਾਂ ਤੋਂ ਇਸ ਨੂੰ ਵਧਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਸਿੰਗਾਪੁਰ ਵਿੱਚ ਵਰਤਮਾਨ ਬੇਬੀ ਬੋਨਸ ਪ੍ਰਣਾਲੀ ਦੇ ਤਹਿਤ ਮਾਤਾ – ਪਿਤਾ ਨੂੰ ਲਗਭਗ 5.50 ਲੱਖ ਰੁਪਏ ਤੱਕ ਦਿੱਤੇ ਜਾਂਦੇ ਹਨ, ਹੁਣ ਸਰਕਾਰ ਇਸ ਤੋਂ ਇਲਾਵਾ ਹੋਰ ਬੋਨਸ ਦੇਣ ਵਾਲੀ ਹੈ।

Share This Article
Leave a Comment