ਨਿਊਜ਼ ਡੈਸਕ: ਮਸ਼ਹੂਰ ਵੈੱਬ ਸੀਰੀਜ਼ ਮਿਰਜ਼ਾਪੁਰ ਦੇ ਫੈਨਸ ਦਾ ਇੰਤਜ਼ਾਰ ਆਖਿਰਕਾਰ ਖਤਮ ਹੋ ਗਿਆ ਹੈ। ਮੇਕਰਜ਼ ਨੇ ਸੀਰੀਜ਼ ਮਿਰਜ਼ਾਪੁਰ-2 ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਟ੍ਰੇਲਰ ਤੋਂ ਸਮਝ ਆ ਰਿਹਾ ਹੈ ਕਿ ਦੂਜਾ ਸੀਜ਼ਨ ਹੋਰ ਧਮਾਕੇਦਾਰ ਹੋਣ ਵਾਲਾ ਹੈ। ਟ੍ਰੇਲਰ ਵਿੱਚ ਅਲੀ ਫ਼ਜ਼ਲ, ਪੰਕਜ ਤ੍ਰਿਪਾਠੀ, ਦਿਵੇਂਦੁ ਸ਼ਰਮਾ ਨਜ਼ਰ ਆ ਰਹੇ ਹਨ।
ਟ੍ਰੇਲਰ ਦੀ ਸ਼ੁਰੂਆਤ ਕਾਲੀਨ ਭਾਈ ਦੇ ਡਾਇਲਾਗ ਤੋਂ ਹੁੰਦੀ ਹੈ ਜੋ ਕਹਿੰਦਾ ਹੈ, ‘ਜੋ ਆਇਆ ਹੈ ਉਹ ਜਾਵੇਗਾ ਵੀ, ਬੱਸ ਮਰਜ਼ੀ ਸਾਡੀ ਹੋਵੇਗੀ।’ ਗੁੱਡੂ ਪੰਡਤ ਆਪਣੇ ਭਰਾ ਬਬਲੂ, ਪਤਨੀ ਦੀ ਮੌਤ ਦਾ ਬਦਲਾ ਮੁੰਨਾ ਅਤੇ ਉਸਦੇ ਪਿਤਾ ਕਾਲੀਨ ਭਾਈ ਤੋਂ ਲੈਣਾ ਚਾਹੁੰਦਾ ਹੈ। ਇਸ ਦੇ ਨਾਲ ਹੀ ਹੁਣ ਉਹ ਮਿਰਜ਼ਾਪੁਰ ‘ਤੇ ਵੀ ਰਾਜ ਕਰਨਾ ਚਾਹੁੰਦਾ ਹੈ ਅਤੇ ਇਸ ਕੰਮ ਵਿੱਚ ਹੁਣ ਉਨ੍ਹਾਂ ਦਾ ਸਾਥ ਦੇ ਰਹੀ ਹੈ ਗੋਲੂ।
Today is 6/10 but we’re going to make sure your October is 10/10! #Mirzapur2 @YehHaiMirzapur @excelmovies @TripathiiPankaj @alifazal9 @divyenndu @battatawada @RasikaDugal @HarshitaGaur12 @mrvijayvarma @FarOutAkhtar @ritesh_sid pic.twitter.com/ziaS8fiTYT
— amazon prime video IN (@PrimeVideoIN) October 6, 2020
ਹੁਣ ਸੀਰੀਜ਼ ਨੂੰ ਦੇਖਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਮਿਰਜ਼ਾਪੁਰ ਦੀ ਗੱਦੀ ਤੇ ਕੌਣ ਬੈਠੇਗਾ। ਮਿਰਜ਼ਾਪੁਰ-2 ਦੇ ਟ੍ਰੇਲਰ ਵਿੱਚ ਰਸਿਕਾ ਦੁੱਗਲ, ਕੁਲਭੂਸ਼ਣ ਖਰਬੰਦਾ, ਵਿਜੈ ਵਰਮਾ, ਪ੍ਰਿਆਂਸ਼ੂ ਪੈਨਯੁਲੀ ਅਤੇ ਈਸ਼ਾ ਤਲਵਾਰ ਸਿਤਾਰੇ ਵੀ ਕੰਮ ਕਰਦੇ ਨਜ਼ਰ ਆਏ। ਦੱਸ ਦਈਏ ਕਿ ਮਿਰਜ਼ਾਪੁਰ-2 ਦਾ ਪ੍ਰੀਮੀਅਰ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ 23 ਅਕਤੂਬਰ ਨੂੰ ਹੋਵੇਗਾ।