ਚੰਡੀਗੜ੍ਹ: ਬੀਤੀ ਦੇਰ ਰਾਤ ਰੂਪਨਗਰ ਜ਼ਿਲ੍ਹੇ ਦੇ ਪਿੰਡ ਚਤਾਮਲੀ ਦੇ ਕੋਰੋਨਾ ਵਾਇਰਸ ਪੀੜਤ ਮੋਹਣ ਸਿੰਘ ਦੀ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਦਿਤੀ ਗਈ। ਦੱਸ ਦਈਏ ਬੀਤੇ ਦਿਨੀਂ ਉਕਤ ਮਰੀਜ਼ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ, ਜੋ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ੍ਹ ‘ਚ ਦਾਖਲ ਸੀ। ਇਸਦੇ ਨਾਲ ਹੀ ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆ ਗਿਣਤੀ 9 ਹੋ ਗਈ ਹੈ।
ਉੱਧਰ ਸੂਬੇ ਵਿੱਚ ਕੋਰੋਨਾ ਪੀੜਤ ਲੋਕਾਂ ਦਾ ਅੰਕੜਾ ਮਹੀਨੇ ਵਿਚ 100 ਤੋਂ ਪਾਰ ਪਹੁੰਚ ਗਿਆ ਹੈ। ਹੁਣ ਪੰਜਾਬ ਵਿਚ ਕੁਲ ਕੋਰੋਨਾ ਪਾਜ਼ਿਟਿਵ ਲੋਕਾਂ ਦੀ ਗਿਣਤੀ 109 ਹੋ ਗਈ ਹੈ। ਇਨ੍ਹਾਂ ਵਿੱਚੋਂ 14 ਠੀਕ ਹੋ ਚੁੱਕੇ ਹਨ, ਜਦਕਿ 9 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਕੁੱਲ ਇਨਫੈਕਟਡ ਮਾਮਲਿਆਂ ਵਿੱਚੋਂ 30 ਮਾਮਲੇ ਸਿਰਫ਼ ਮੁਹਾਲੀ ਜ਼ਿਲ੍ਹੇ ਵਿਚ ਹੀ ਰਿਪੋਰਟ ਹੋਏ ਹਨ। ਬੁੱਧਵਾਰ ਨੂੰ ਵੀ ਇੱਥੇ ਚਾਰ ਕੇਸ ਸਾਹਮਣੇ ਆਏ। ਇਹ ਸਾਰੇ ਮਾਮਲੇ ਜਵਾਹਰਪੁਰ ਪਿੰਡ ਦੇ ਹਨ। ਇਸੇ ਪਿੰਡ ਤੋਂ ਮੰਗਲਵਾਰ ਨੂੰ ਸੱਤ ਲੋਕ ਪਾਜ਼ਿਟਿਵ ਪਾਏ ਗਏ ਸਨ।
ਇਸ ਲਈ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੇ ਸੈਂਪਲ ਵੀ ਲਏ ਗਏ ਸਨ। ਮੁਹਾਲੀ ਵਿਚ ਪਾਜ਼ਿਟਿਵ ਆਏ ਸਾਰੇ ਲੋਕਾਂ ਦੀ ਉਮਰ 50 ਸਾਲ ਤੋਂ ਉੱਪਰ ਦੱਸੀ ਜਾ ਰਹੀ ਹੈ।