ਭਾਰਤ ਦੇ 9 ਲੋਕ 2 ਮਹੀਨਿਆਂ ਤੋਂ ਹਥਿਆਰਬੰਦ ਲੋਕਾਂ ਕੋਲ ਫਸੇ ਲੀਬੀਆ ‘ਚ, ਸਰਕਾਰ ਨੂੰ ਕੀਤੀ ਅਪੀਲ

Rajneet Kaur
2 Min Read

ਨਿਊਜ਼ ਡੈਸਕ: ਭਾਰਤ ਦੇ 9 ਲੋਕ ਲਗਭਗ 2 ਮਹੀਨਿਆਂ ਤੋਂ ਤ੍ਰਿਪੋਲੀ, ਲੀਬੀਆ ਵਿੱਚ ਫਸੇ ਹੋਏ ਹਨ। ਹਥਿਆਰਬੰਦ ਲੋਕਾਂ ਨੇ ਇਨ੍ਹਾਂ ਲੋਕਾਂ ਨੂੰ ਅਗਵਾ ਕਰਕੇ ਭੂਮੱਧ ਸਾਗਰ ‘ਤੇ ਇਕ ਬੰਦਰਗਾਹ ‘ਤੇ ਬੰਧਕ ਬਣਾ ਕੇ ਰੱਖਿਆ ਹੈ।ਇਨ੍ਹਾਂ 9 ਭਾਰਤੀਆਂ ਵਿਚ ਝੁੰਝੁਨੂ ਦਾ ਇਕ ਮਰਚੈਂਟ ਨੇਵੀ ਚੀਫ ਇੰਜੀਨੀਅਰ ਕਰਮਪਾਲ (36) ਵੀ ਸ਼ਾਮਲ ਹੈ। ਕਰਮਪਾਲ ਨੇ ਵੀਡੀਓ ਬਣਾ ਕੇ ਆਪਣੇ ਭਰਾ ਨੂੰ  ਸਾਰੇ ਹਾਲਾਤ ਦੀ ਜਾਣਕਾਰੀ ਦਿਤੀ।  ਇਨ੍ਹਾਂ ਲੋਕਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਛੁਡਵਾਇਆ ਜਾਵੇ।

ਪੀੜਤਾਂ ਨੇ ਭਾਰਤ ਸਰਕਾਰ ਨੂੰ  33 ਸੈਕਿੰਡ ਦੇ ਇਸ ਵੀਡੀਓ ਵਿੱਚ ਇੱਕ ਭਾਰਤੀ ਕਹਿ ਰਿਹਾ ਹੈ- ‘ਹੈਲੋ ਸਰ, ਜਹਾਜ਼ ਦੇ ਨੁਕਸਾਨੇ ਜਾਣ ਕਾਰਨ ਅਸੀਂ 9 ਭਾਰਤੀ ਲੀਬੀਆ ਦੀ ਬੰਦਰਗਾਹ ਤ੍ਰਿਪੋਲੀ ਨੇੜੇ ਫਸੇ ਹੋਏ ਹਾਂ। ਅਸੀਂ 18 ਜਨਵਰੀ 2023 ਤੋਂ ਫਸੇ ਹੋਏ ਹਾਂ। ਇੱਥੇ ਮਾਹੌਲ ਚੰਗਾ ਨਹੀਂ ਹੈ। ਹਰ ਕੋਈ ਡਰਿਆ ਹੋਇਆ ਹੈ। ਪਤਾ ਨਹੀਂ ਅਸੀਂ ਕਿਸ ਦੇ ਅਧੀਨ ਹਾਂ। ਸਾਨੂੰ ਨਹੀਂ ਪਤਾ ਕਿ ਇਹ ਸਥਾਨਕ ਅਥਾਰਟੀ ਹੈ ਜਾਂ ਇਹ ਕੌਣ ਹੈ।

ਭਾਰਤ ਸਰਕਾਰ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਸਾਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ। ਝੁੰਝਨੂ ਦੇ ਸੂਰਜਗੜ੍ਹ ਇਲਾਕੇ ਦੇ ਕੁਲੋਥ ਕਲਾ ਪਿੰਡ ਦੇ ਰਹਿਣ ਵਾਲੇ ਧਰਮਿੰਦਰ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਕਰਮਪਾਲ 2007 ‘ਚ ਜਲ ਸੈਨਾ ‘ਚ ਭਰਤੀ ਹੋਇਆ ਸੀ। ਧਰਮਿੰਦਰ ਖੁਦ ਵੀ ਮਰਚੈਂਟ ਨੇਵੀ ਵਿੱਚ ਹਨ। ਫਿਲਹਾਲ ਛੁੱਟੀਆਂ ‘ਤੇ ਹਨ। ਕਰਮਪਾਲ 1 ਜਨਵਰੀ 2013 ਨੂੰ ਭਾਰਤ ਤੋਂ ਮਾਲਟਾ (ਯੂਰਪੀ ਆਈਲੈਂਡ) ਪਹੁੰਚਿਆ ਸੀ। ਉਹ ਮਾਲਟਾ ਵਿੱਚ ਸ਼ਿਪ ਮਾਇਆ-1 ਵਿੱਚ ਸ਼ਾਮਲ ਹੋਇਆ ਸੀ। ਉਸ ਦੇ ਨਾਲ 8 ਮਲਾਹ ਵੀ ਸਨ। ਸਾਰੇ ਟਿਊਨੀਸ਼ੀਆ-ਮਿਸਰ ਲਈ ਰਵਾਨਾ ਹੋ ਚੁੱਕੇ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment