ਫ਼ਿਰੋਜ਼ਪੁਰ: ਜ਼ਿਲ੍ਹਾ ਫ਼ਿਰੋਜ਼ਪੁਰ ‘ਚ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਕੋਰੋਨਾ ਪਾਜ਼ੀਟਿਵ ਦੇ 11 ਮਾਮਲੇ ਹੋਰ ਨਵੇ ਸਾਹਮਣੇ ਆਏ ਹਨ। ਜਿਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 12 ਹੋ ਗਈ ਹੈ।
ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਇਸ ਸਬੰਧੀ ਪੁਸ਼ਟੀ ਕਰਦੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਵੱਖੋ ਵੱਖਰੀਆਂ ਸਟੇਟ ਕੁਆਰੰਟੀਨ ਸਹੂਲਤਾਂ ‘ਤੇ ਅਲੱਗ ਕਰ ਦਿੱਤਾ ਗਿਆ। ਦੱਸ ਦਈਏ ਸ਼ਰਧਾਲੂ ਆਉਣ ਤੋਂ ਪਹਿਲਾ ਜ਼ਿਲ੍ਹਾ ਗ੍ਰੀਨ ਜ਼ੋਨ ਵਿਚ ਸੀ।