ਸੰਤ ਨਿਰੰਕਾਰੀ ਮਿਸ਼ਨ ਵੱਲੋਂ ਆਯੋਜਿਤ ਖੂਨਦਾਨ ਕੈਂਪ ਵਿੱਚ 81 ਸ਼ਰਧਾਲੂਆਂ ਨੇ ਕੀਤਾ ਖੂਨਦਾਨ।

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਦੀ ਸ਼ਾਖਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਅੱਜ ਕੋਵਿਡ-19 ਦੇ ਚਲਦੇ ਬਨੂੜ ਵਿਖੇ ਸਥਿੱਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿੱਚ ਦੂਜੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਇਸ ਕੈੰਪ ਵਿੱਚ 81 ਸ਼ਰਧਾਲੂਆਂ,ਦੇ ਨਾਲ ਪਿੰਡਾਂ ਦੇ ਲੋਕ ਵੀ ਸ਼ਾਮਿਲ ਸਨ, ਨੇ ਖੂਨਦਾਨ ਕੀਤਾ।

ਇਸ ਖੂਨਦਾਨ ਕੈਂਪ ਦਾ ਉਦਘਾਟਨ ਸ੍ਰੀ ਰਾਧੇ ਸ਼ਿਆਮ ਜੀ ਜ਼ੋਨਲ ਇੰਚਾਰਜ ਪਟਿਆਲਾ ਜੋਨ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨਿਰੰਕਾਰੀ ਮਿਸ਼ਨ ਨੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਇਲਾਕੇ ਵਿੱਚ ਸਮਾਜ ਭਲਾਈ ਲਈ ਬਹੁਤ ਵਧੀਆ ਕੰਮ ਕੀਤੇ ਹਨ, ਜੋ ਕਿ ਬਹੁਤ ਹੀ ਸ਼ਲਾਘਯੋਗ ਹਨ। ਵਿਸ਼ੇਸ਼ ਤੌਰ ਤੇ ਪਹੁੰਚੇ ਚੰਡੀਗੜ੍ਹ ਜੋਨ ਦੇ ਜ਼ੋਨਲ ਇੰਚਾਰਜ ਸ੍ਰੀ ਕੇ ਕੇ ਕਸ਼ਯਪ, ਚੰਡੀਗੜ੍ਹ ਖੇਤਰ ਦੇ ਖੇਤਰੀ ਸੰਚਾਲਕ ਸ੍ਰੀ ਆਤਮ ਪ੍ਰਕਾਸ਼, ਸ੍ਰੀ ਵਿਜੈ ਸਰੂਪ ਪ੍ਰਚਾਰਕ ਚੰਡੀਗੜ੍ਹ ਜੋਨ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਨੇ covid-19 ਦੇ ਇਸ ਦੌਰ ਵਿੱਚ ਅੱਜ ਖੂਨਦਾਨ ਕੈੰਪ ਦਾ ਆਯੋਜਨ ਨਿਰੰਕਾਰੀ ਮਿਸ਼ਨ ਵੱਲੋਂ ਕੀਤੇ ਜਾ ਰਹੇ ਵੱਖ ਵੱਖ ਕੰਮਾਂ ਵਿੱਚ ਵਾਧੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਨਿਰੰਕਾਰੀ ਮਿਸ਼ਨ ਦਾ ਮੁੱਖ ਉਦੇਸ਼ ਇੱਕ ਪ੍ਰਭੂ ਪ੍ਰਮਾਤਮਾ ਦੀ ਜਾਣਕਾਰੀ ਕਰਵਾ ਕੇ ਇਨਸਾਨੀ ਜਨਮ ਦੇ ਅਸਲੀ ਮੰਤਵ ਨੂੰ ਪੂਰਾ ਕਰਨਾ ਹੈ। ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਰਹਿਨੁਮਾਈ ਵਿੱਚ ਅੱਜ ਮਿਸ਼ਨ ਅਧਿਆਤਮ ਜਾਗ੍ਰਤੀ ਦੇ ਨਾਲ ਨਾਲ ਜੀਵਨ ਜਾਚ ਸਿਖਾ ਰਿਹਾ ਹੈ।

ਇਸ ਕੈਂਪ ਵਿੱਚ ਪੀ ਜੀ ਆਈ, ਚੰਡੀਗੜ੍ਹ ਦੀ 10 ਮੈਂਬਰੀ ਟੀਮ ਨੇ ਡਾ. ਅਨੀਤਾ ਪ੍ਰਮੋਦ ਦੀ ਅਗਵਾਈ ਹੇਠ ਖੂਨ ਇਕੱਤਰ ਕੀਤਾ। ਮਾਸਟਰ ਸੁਖਦੇਵ ਸਿੰਘ, ਮੁਖੀ ਬਨੂੜ ਨੇ ਇਸ ਸ਼ੁਭ ਮੌਕੇ ਉੱਤੇ ਪਹੁੰਚੇ ਪਤਵੰਤੇ ਸੱਜਣਾਂ, ਡਾਕਟਰਾਂ ਦੀ ਟੀਮ ਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਨ 1986 ਵਿੱਚ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੁਆਰਾ ਚਲਾਏ ਗਏ ਖੂਨਦਾਨ ਕੈਂਪ ਦੇ ਨਾਲ ਅੱਜ ਸੰਤ ਨਿਰੰਕਾਰੀ ਮਿਸ਼ਨ ਪੂਰੇ ਸੰਸਾਰ ਵਿੱਚ ਖੂਨਦਾਨ ਕਰਨ ਵਿੱਚ ਪਹਿਲੇ ਸਥਾਨ ਉੱਤੇ ਹੈ। ਸੰਤ ਨਿਰੰਕਾਰੀ ਮਿਸ਼ਨ ਦੁਆਰਾ ਅਨੇਕਾਂ ਤਰ੍ਹਾਂ ਦੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ, ਜਿਹਨਾਂ ਵਿੱਚ ਬੂਟੇ ਲਗਾਓ, ਸਫਾਈ ਅਭਿਆਨ ਅਤੇ ਖੂਨਦਾਨ ਕੈਂਪ ਮੁੱਖ ਹਨ।

ਇਸ ਖੂਨਦਾਨ ਕੈਂਪ ਵਿੱਚ ਇਲਾਕੇ ਦੇ ਨੇੜਲੇ ਪਿੰਡਾਂ ਦੇ ਸਰਪੰਚ, ਪੰਚ ਅਤੇ ਪਤਵੰਤੇ ਸੱਜਣਾਂ ਦੇ ਨਾਲ ਨਾਲ ਮੁਖੀ ਜਨਸੂਆ ਬ੍ਰਾਂਚ, ਲਾਲੜੂ ਬ੍ਰਾਂਚ, ਸਮਗੋਲੀ ਬ੍ਰਾਂਚ, ਅਤੇ ਸੇਵਾਦਲ ਦੇ ਸੰਚਾਲਕ ਹਾਜਰ ਸਨ। ਇਸ ਕੈਂਪ ਵਿੱਚ ਸੋਸ਼ਲ ਡਿਸਟੈਂਸਿੰਗ ਅਤੇ ਸੈਨੇਟਾਈਜੇਸ਼ਨ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ।

- Advertisement -

Share this Article
Leave a comment