ਅਮਰੀਕਾ ‘ਚ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਮੈਬਰਾਂ ਦੀ ਸਵਿਮਿੰਗ ਪੂਲ ‘ਚ ਡੁੱਬਣ ਕਾਰਨ ਮੌਤ

TeamGlobalPunjab
1 Min Read

ਨਿਊਯਾਰਕ:ਨਿਊਜਰਸੀ ‘ਚ ਭਾਰਤੀ ਮੂਲ ਦੇ ਇੱਕੋ ਪਰਿਵਾਰ ਦੇ ਤਿੰਨ ਮੈਬਰਾਂ ਦੀ ਉਨ੍ਹਾਂ ਦੇ ਹੀ ਘਰ ਦੇ ਇੱਕ ਸਵਿਮਿੰਗ ਪੂਲ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ।। ਮ੍ਰਿਤਕਾਂ ਦੀ ਪਹਿਚਾਣ ਭਰਤ ਪਟੇਲ (62), ਉਨ੍ਹਾਂ ਦੀ ਬਹੂ ਨਿਸ਼ਾ ਪਟੇਲ (33) ਅਤੇ 8 ਸਾਲ ਦੀ ਪੋਤੀ ਵੱਜੋਂ ਹੋਈ, ਜਿਸ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ।

ਪੁਲਿਸ ਬੁਲਾਰੇ ਲੈਫਟਿਨੈਂਟ ਫਰੈਂਕ ਸਟਰ ਨੇ ਬਿਆਨ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਨੇ ਕਿਸੇ ਦੇ ਪੂਲ ‘ਚ ਡਿੱਗਣ ਦੀ ਜਾਣਕਾਰੀ ਫੋਨ ‘ਤੇ ਦਿੱਤੀ ਸੀ। ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਨੂੰ ਘਰ ਦੇ ਤਿੰਨ ਮੈਂਬਰ ਡੁੱਬੇ ਹੋਏ ਮਿਲੇ, ਹਾਲਾਂਕਿ ਹਾਲੇ ਇਹ ਜਾਂਚ ਦਾ ਵਿਸ਼ਾ ਹੈ ਕਿ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰ ਕਿਵੇਂ ਡੁੱਬ ਗਏ।

- Advertisement -

ਮ੍ਰਿਤਕਾਂ ਦੇ ਗੁਆਂਢੀ ਵਿਸ਼ਾਲ ਮਕਿਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਰਿਵਾਰ ਕੁੱਝ ਹਫ਼ਤੇ ਪਹਿਲਾਂ ਹੀ ਘਰ ਵਿੱਚ ਰਹਿਣ ਆਇਆ ਸੀ ਅਤੇ ਉਨ੍ਹਾਂ ਨੇ ਉਸ ਨੂੰ ਦੱਸਿਆ ਸੀ ਕਿ ਉਹ ਆਪਣੇ ਘਰ ਦਾ ਪੂਲ ਇਸਤੇਮਾਲ ਕਰਨ ਲਈ ਕਾਫ਼ੀ ਉਤਸ਼ਾਹਿਤ ਹਨ। ਰਿਪੋਰਟਾਂ ਦੇ ਮੁਤਾਬਕ, ਇਹ ਘਰ ਇਸ ਸਾਲ ਅਪ੍ਰੈਲ ‘ਚ 451,000 ਡਾਲਰ ‘ਚ ਖਰੀਦਿਆ ਗਿਆ ਸੀ।

Share this Article
Leave a comment