ਚਾਈਨਾ ਡੋਰ ਕਾਰਨ ਸੰਗਰੂਰ ‘ਚ 8 ਸਾਲਾ ਬੱਚੇ ਦੀ ਹੋਈ ਮੌਤ

TeamGlobalPunjab
2 Min Read

ਸੰਗਰੂਰ : ਲੋਹੜੀ ਅਤੇ ਬਸੰਤ ਦੇ ਤਿਉਹਾਰ ਦੇ ਮੱਦੇਨਜ਼ਰ ਪੰਜਾਬ ਵਿਚ ਪਤੰਗਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਜਿਸ ਨੂੰ ਲੈ ਕੇ ਇਕ ਘਟਨਾ ਵੀ ਵਾਪਰੀ ਹੈ। ਸੰਗਰੂਰ ਵਿੱਚ ਚਾਈਨਾ ਡੋਰ ਦੀ ਵਜ੍ਹਾ ਕਾਰਨ ਅੱਠ ਸਾਲਾ ਬੱਚੇ ਦੀ ਮੌਤ ਹੋ ਗਈ। ਦਰਅਸਲ ਬੱਚਾ ਪਤੰਗ ਨੂੰ ਲੁੱਟਣ ਲਈ ਦੌੜ ਰਿਹਾ ਸੀ। ਜਿਸ ਦੌਰਾਨ ਪਤੰਗ ਦੀ ਡੋਰ ਬੱਚੇ ਦੇ ਨਾਲ ਬੁਰੀ ਤਰ੍ਹਾਂ ਲਿਪਟ ਗਈ। ਬੱਚੇ ਦਾ ਧਿਆਨ ਆਸਮਾਨ ਵੱਲ ਸੀ ਤੇ ਉਸ ਦਾ ਪੈਰ ਪਾਣੀ ਦੀ ਟੈਂਕੀ ਵਿੱਚ ਪੈ ਗਿਆ। ਚਾਈਨਾ ਡੋਰ ਬੱਚੇ ਦੇ ਨਾਲ ਬੁਰੀ ਤਰ੍ਹਾਂ ਲਿਪਟ ਗਈ ਸੀ ਜਿਸ ਕਾਰਨ ਉਹ ਡੋਰ ਨੂੰ ਤੋੜ ਨਹੀਂ ਸਕਿਆ। ਜਿਸ ਕਰਕੇ ਬੱਚਾ ਟੈਂਕੀ ਚੋਂ ਬਾਹਰ ਨਹੀਂ ਆ ਸਕਿਆ ਤੇ ਪਾਣੀ ਦੀ ਟੈਂਕੀ ਵਿੱਚ ਡੁੱਬ ਗਿਆ। ਜਿਸ ਤੋਂ ਬਾਅਦ ਲੜਕੇ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੇ ਫੇਫੜਿਆਂ ਵਿਚ ਪਾਣੀ ਭਰਨ ਨਾਲ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮਾਸੂਮ ਦੀ ਮੌਤ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਅਤੇ ਪਰਿਵਾਰ ਵਿੱਚ ਰੋਸ ਦੀ ਲਹਿਰ ਛਾ ਗਈ।

ਪੰਜਾਬ ਵਿੱਚ ਲੋਹੜੀ ਅਤੇ ਬਸੰਤ ਮੌਕੇ ਵੱਡੀ ਗਿਣਤੀ ਅੰਦਰ ਪਤੰਗ ਉਡਾਏ ਜਾਂਦੇ ਹਨ। ਇਸ ਦੇ ਮੱਦੇਨਜ਼ਰ ਕਈ ਦੁਕਾਨਦਾਰ ਚਾਈਨਾ ਡੋਰ ਵੇਚ ਰਹੇ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਵੇਚਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ। ਬਾਵਜੂਦ ਇਸ ਦੇ ਕਈ ਦੁਕਾਨਦਾਰ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਜਿਸ ਕਰਕੇ ਸੰਗਰੂਰ ‘ਚ ਅੱਠ ਸਾਲ ਬੱਚੇ ਨੂੰ ਆਪਣੀ ਜਾਨ ਗਵਾਉਣੀ ਪਈ।

Share This Article
Leave a Comment