ਕਤਰ ਦੀ ਜੇਲ੍ਹ ‘ਚ ਭਾਰਤੀ ਜਲ ਸੈਨਾ ਦੇ 8 ਅਧਿਕਾਰੀ ਕੈਦ, ਹੋ ਸਕਦੀ ਹੈ ਮੌਤ ਦੀ ਸਜ਼ਾ

Rajneet Kaur
2 Min Read

ਨਿਊਜ਼ ਡੈਸਕ: ਜਾਸੂਸੀ ਦੇ ਦੋਸ਼ ਵਿੱਚ ਅੱਠ ਮਹੀਨਿਆਂ ਤੋਂ ਕਤਰ ਵਿੱਚ ਨਜ਼ਰਬੰਦ ਰਹੇ ਅੱਠ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟ ਅਨੁਸਾਰ ਅਧਿਕਾਰੀਆਂ ਉੱਤੇ ਇਜ਼ਰਾਈਲ ਲਈ ਜਾਸੂਸੀ ਕਰਨ ਦਾ ਦੋਸ਼ ਹੈ। ਮੁਲਜ਼ਮਾਂ ਦੀ ਪਛਾਣ ਭਾਰਤ ਦੀ ਖੁਫੀਆ ਏਜੰਸੀ, ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਲਈ ਕੰਮ ਕਰਨ ਵਾਲੇ ਵਜੋਂ ਕੀਤੀ ਗਈ ਹੈ ਅਤੇ ਇਹ ਕਥਿਤ ਤੌਰ ‘ਤੇ ਕਤਰ ਵਿੱਚ ਜਾਸੂਸੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹੋਏ ਫੜੇ ਗਏ ਸਨ।

ਮਿਲੀ ਜਾਣਜਾਰੀ ਅਨੁਸਾਰ ਗ੍ਰਿਫਤਾਰ ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਇਟਲੀ ਤੋਂ ਉੱਨਤ ਪਣਡੁੱਬੀਆਂ ਖਰੀਦਣ ਦੇ ਕਤਰ ਦੇ ਗੁਪਤ ਪ੍ਰੋਗਰਾਮ ਦੇ ਵੇਰਵੇ ਪ੍ਰਦਾਨ ਕੀਤੇ ਸਨ।  ਇਕ ਨਿੱਜੀ ਰੱਖਿਆ ਕੰਪਨੀ ਦੇ ਸੀਈਓ ਅਤੇ ਕਤਰ ਦੇ ਅੰਤਰਰਾਸ਼ਟਰੀ ਮਿਲਟਰੀ ਅਪਰੇਸ਼ਨ ਦੇ ਮੁਖੀ ਨੂੰ ਵੀ ਇਸੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਭਾਰਤੀ ਜਲ ਸੈਨਾ ਦੇ ਸਾਰੇ ਅੱਠ ਅਧਿਕਾਰੀ ਵੀ ਇਸ ਕੰਪਨੀ ਵਿੱਚ ਕੰਮ ਕਰਦੇ ਸਨ। 3 ਮਈ ਨੂੰ ਹੋਣ ਵਾਲੀ ਅਦਾਲਤੀ ਸੁਣਵਾਈ ‘ਚ ਦੋਸ਼ੀਆਂ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ। ਕਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਦੋਸ਼ਾਂ ਦੇ ਸਮਰਥਨ ਲਈ ਤਕਨੀਕੀ ਸਬੂਤ ਹਨ।

ਇਕ ਰਿਪੋਰਟ ਅਨੁਸਾਰ ਅਗਸਤ 2022 ਤੋਂ ਦੋਹਾ ਵਿੱਚ ਬੰਧਕ ਬਣਾਏ ਗਏ ਅੱਠ ਭਾਰਤੀ ਜਲ ਸੈਨਾ ਦੇ ਸਾਬਕਾ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੌਰੇ ਦੀ ਸਹੂਲਤ ਦਾਹਰਾ ਕੰਸਲਟੈਂਸੀਜ਼ ਕੰਪਨੀ ਦੁਆਰਾ ਦਿੱਤੀ ਗਈ ਹੈ ਜਿਸ ਲਈ ਉਹ ਕੰਮ ਕਰ ਰਹੇ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment